Chidi Blauri
ਹੋ,ਹੋ,ਹੋ,ਹੋ,ਹੋ
ਵੇ ਮੈਂ ਚਿੜੀ ਬਲੋਰੀ ਕਚ ਦੀ ਮੈਂ ਮੋਰਨੀਯਾ ਦੀ ਭੈਣ
ਮੇਰੇ ਪੂਣੀਯਾ ਵਰਗੇ ਪੈਰ ਨੇ
ਹੋ ਮੇਰੇ ਪੂਣੀਯਨ ਵਰਗੇ ਪੈਰ ਮੇਰੇ ਤਕਲੇ ਵਰਗੇ ਨੈਣ
ਵੇ ਮੈਂ ਚਿੜੀ ਬਲੋਰੀ ਕਚ ਦੀ
ਹੋ ਜੇ ਤੂ ਚਿੜੀ ਬਲੋਰੀ ਕਚ ਦੀ ਮੈਂ ਸੋਨੇ ਜੜਿਯਾ ਬਾਜ਼
ਚਿੱਟੇ ਦੰਦ ਗੁਲਾਬੀ ਬੁੱਲ਼ੀਯਾ
ਹੋ ਚਿੱਟੇ ਦੰਦ ਗੁਲਾਬੀ ਬੁੱਲ਼ੀਯਾ ਤੂ ਲੈ ਕੇ ਆਵੀਂ ਦਾਜ
ਜੇ ਤੂ ਚਿੜੀ ਬਲੋਰੀ ਕਚ ਦੀ
ਵੇ ਮੈਂ ਵੱਡੇ ਤੜਕੇ ਵੇਖੇਯਾ ਇਕ ਮੂੰਦਰੀ ਵਰਗਾ ਚੰਨ
ਤਾਇਓ ਪੌਣਾ ਟੱਪੇ ਗੌਂਦੀਯਾ
ਹੋ ਤਾਇਓ ਪੌਣਾ ਟੱਪੇ ਗੌਂਦੀਯਾ ਤੇ ਕਿਕਰਾ ਚੱਕ ਦਿਯਾ ਕੰਨ
ਭਾਵੇ ਆਖਣ ਨੂ ਤਾਂ ਮੂੰਦਰੀ
ਹੋ ਭਾਵੇ ਆਖਣ ਨੂ ਤਾਂ ਮੂੰਦਰੀ ਉਂਝ ਤੇਰਾ ਮੇਰਾ ਸਾਹ
ਵੇ ਮੈਂ ਲਾਵਾਂ ਵੇਲੇ ਹਾਨਿਯਾ
ਹੋ ਵੇ ਮੈਂ ਲਾਵਾਂ ਵੇਲੇ ਹਾਨਿਯਾ ਦੱਸ ਕਿਵੇ ਸਾਂਭਲੁ ਚਾਅ
ਵੇ ਮੈਂ ਵੱਡੇ ਤੜਕੇ ਵੇਖੇਯਾ
ਹੋ ਮਿਹੰਦੀ ਹਥਾ ਉੱਤੇ ਲਿਸ਼ਕਦੀ ਵਿਚ ਲਿਖੇਯਾ ਮੇਰਾ ਨਾ
ਅੱਜ ਪਾਣੀ ਪੀਣੇ ਵਾਰ ਕੇ
ਅੱਜ ਪਾਣੀ ਪੀਣੇ ਵਾਰ ਕੇ ਮੇਰੀ ਖੜੀ ਉਡੀਕੇ ਮਾ
ਤੇਰਾ ਜੀ ਲਵਾ ਕੇ ਰਖੂਗੀ
ਹੋ ਤੇਰਾ ਜੀ ਲਵਾ ਕੇ ਰਖੂਗੀ ਸਾਡੀ ਨਿੰਮ ਸੋਹਣੀ ਛਾ
ਤੇਰਾ ਚਾਅ ਮੈਂ ਆਪੇ ਚੱਕ ਲੌ
ਤੇਰਾ ਚਾਅ ਮੈਂ ਅੱਪੇ ਚੱਕ ਲੌ ਤੂ ਪੈਰ ਤਾਂ ਵਹਿੜੇ ਪਾ
ਮਿਹੰਦੀ ਹਥਾ ਉੱਤੇ ਲਿਸ਼ਕਦੀ
ਕੱਚੇ ਕੱਚੇ ਦੁਧ ਵਿਚ ਲੌਂਗ ਪੀਸ ਕੇ
ਕੱਚੇ ਕੱਚੇ ਦੁਧ ਵਿਚ ਲੌਂਗ ਪੀਸ ਕੇ
ਤੈਨੂ ਰਬ ਕੋਲੋਂ ਮੰਗਾ ਵੇ ਮੈਂ ਅਖਾਂ ਮੀਚ ਕੇ
ਤੈਨੂ ਰਬ ਕੋਲੋਂ ਮੰਗਾ ਵੇ ਮੈਂ ਅਖਾਂ ਮੀਚ ਕੇ
ਨੀਲੇਯਾ ਪਹਾੜਾ ਉੱਤੇ ਚਾਂਦੀ ਡੁੱਲ ਗਯੀ
ਨੀਲੇਯਾ ਪਹਾੜਾ ਉੱਤੇ ਚਾਂਦੀ ਡੁੱਲ ਗਯੀ
ਨੀ ਮੈਂ ਜਦੋਂ ਤੈਨੂ ਤੱਕੇਯਾ ਤਾਂ ਹੋਸ਼ ਭੁੱਲ ਗਯੀ
ਨੀ ਮੈਂ ਜਦੋਂ ਤੈਨੂ ਤੱਕੇਯਾ ਤਾਂ ਹੋਸ਼ ਭੁੱਲ ਗਯੀ
ਨੀ ਮੈਂ ਜਦੋਂ ਤੈਨੂ ਤੱਕੇਯਾ ਤਾਂ ਹੋਸ਼ ਭੁੱਲ ਗਯੀ