Ik Kahani
ਓ ਨਿੱਤ ਦਾ ਆਉਣਾ ਜਾਣਾ
ਓਹਦੇ ਪਿੰਡ ਹੋ ਗਿਆ ਸੀ
ਓਹਦਾ ਬਾਪੂ ਮੇਰੇ ਲਈ
ਭਰਿੰਡ ਹੋ ਗਿਆ ਸੀ
ਆਕੜ ਥੋੜੀ ਜਿਆਦਾ
ਓਹਦੀ ਮੱਤ ਨਿਆਣੀ ਸੀ
ਨਾਲ ਗੁਲਾਬਾਂ ਲੱਦੀ ਮੈਨੂੰ
ਲੱਗਦੀ ਟਾਹਣੀ ਸੀ
ਜਿਧਰ ਵੀ ਓ ਜਾਂਦੀ ਰੌਣਕ
ਲੱਗੀ ਹੁੰਦੀ ਸੀ
ਭਾਈ ਉਂਗਲ ਦੇ ਵਿਚ ਨਾ ਕੋਈ ਛੱਲਾ
ਨਾ ਕੋਈ ਮੁੰਦੀ ਸੀ
ਮੈਂ ਸੋਚਿਆ ਸਿੰਗਲ ਹੋਊਗੀ
ਰੋਜ ਸ਼ਾਮ ਨੂੰ ਮੱਥੇ ਓਹੋ
ਟੇਕਣ ਜਾਂਦੀ ਸੀ
ਸਾਰੇ ਪਿੰਡ ਦੀ ਮੰਡਲੀ
ਓਹਨੂੰ ਦੇਖਣ ਜਾਂਦੀ ਸੀ
ਕਦੇ ਜਾਂਦੀ ਦਰਗਾਹ ਤੇ
ਕਦੇ ਮੰਦਿਰ ਵੱਲ ਮੁੜ ਦੀ
ਨਿਗਾਹ ਮੇਰੇ ਓਹਦੇ ਨਾਲ ਨਾਲ ਸੀ
ਅੰਦਰ ਵੱਲ ਮੁੜ ਦੀ
ਖੁਦ ਸਾਵਲੀ ਤੇ ਚੁੰਨੀਆਂ
ਸੁਰਮਈ ਜਿਹੀ ਰੰਗ ਦੀਆਂ
ਓਹਦੀਆਂ ਸਖੀਆਂ ਮੈਨੂੰ
ਦੇਖ ਦੇਖ ਕੇ ਖੰਗਦੀਆਂ
ਨੰਗੇ ਪੈਰੀ ਹੁੰਦੀ ਸੀ
ਪੈਰਾਂ ਵਿਚ ਧਾਗਾ ਕਾਲਾ ਸੀ
ਮੇਰੇ ਨਾਲੋਂ ਸਾਲਾ ਕਾਲਾ ਧਾਗਾ
ਕਰਮਾ ਵਾਲਾ ਸੀ
ਯਾਰਾਂ ਦੇ ਪੰਪਾਂ ਨੇ
ਮੇਰਾ ਕੰਮ ਕਾਰਵਾਤਾ ਜੀ
ਅਗਲੀ ਸ਼ਾਮ ਨੂੰ ਜਾਕੇ
ਮੈਂ ਪਰਪੋਸ ਵੀ ਲਾਤਾ ਜੀ
ਕਹਿੰਦੀ ਗੱਲ ਸੁਨ ਮੁੰਡਿਆਂ
ਬਹੁਤੀ ਦੇਰ ਤੂੰ ਲਾਤੀ ਵੇ
ਬਾਪੂ ਨੇ ਮੇਰੇ ਵਿਆਹ ਦੀ ਗੱਲ
ਪੱਕੀ ਕਾਰਵਾਤੀ ਜੀ
ਇਹ ਗੱਲ ਸੁਣਕੇ ਲੱਗਿਆ
ਜਿੱਦਾਂ ਖੱਲ ਗਿਆ ਨਾਕਾ ਜੀ
ਹੋਰ ਜੋਇ ਸੱਸੀ ਸੋਹਣੀ ਲੱਭਣ
ਤੁਰ ਗਏ ਕਾਕਾ ਜੀ
ਹੋਰ ਜੋਇ ਸੱਸੀ ਸੋਹਣੀ ਲੱਭਣ
ਤੁਰ ਗਏ ਕਾਕਾ ਜੀ
ਭਾਵੇ ਮਿੱਤਰਾਂ ਛੇਤੀ ਨੀ
ਕੋਈ ਸ਼ਕਲ ਭੁਲਾਈ ਦੀ
ਮਾੜੀ ਮੋਟੀ ਗੱਲ ਨੀ ਦਿਲ ਤੇ ਲਈ ਦੀ
ਮਿਲ ਗਈ ਜੇ ਕੋਈ ਹੀਰ
ਤਾਂ ਬਣ ਜਾਵਾਂਗੇ ਰਾਂਝੇ ਬਾਈ
ਫਿਹਾਲ ਤਾਂ ਰਹਿਣਾ ਆਪਾਂ
ਅਕਲੋਂ ਵਾਂਝੇ ਬਈ
ਫਿਹਾਲ ਤਾਂ ਰਹਿਣਾ ਆਪਾਂ
ਅਕਲੋਂ ਵਾਂਝੇ ਬਈ
ਅਕਲ ਵਾਲਿਆਂ ਦੀ ਦੁਨੀਆਂ ਵਿਚ
ਮੇਰਾ ਦਿਲ ਜੇਹਾ ਲੱਗਦਾ ਨੀ
ਸ਼ਤਰੰਜ ਵਾਲਿਆਂ ਨਾਲ ਮੇਰੀ
ਮਹਿਫ਼ਿਲ ਦਾ ਮੇਲਾ ਮੰਗਦਾ ਨਹੀਂ
ਸਲੋ ਮੋਸ਼ਨ ਵਿਚ ਉੱਡ ਦੀਆਂ ਜ਼ੁਲਫ਼ਾਂ
ਬੇਸ਼ੱਕ ਅੱਜ ਵੀ ਦਿਖਦੀਆਂ ਨੇ
ਪਰ ਓਹਦੇ ਬਾਰੇ ਲਿਖੀਆਂ ਗੱਲਾਂ
ਖਾਸੀਆਂ ਮਹਿੰਗੀਆਂ ਵਿਕ ਦੀਆਂ ਨੇ
ਓਹਦੇ ਬਾਰੇ ਲਿਖੀਆਂ ਗੱਲਾਂ
ਖਾਸੀਆਂ ਮਹਿੰਗੀਆਂ ਵਿਕ ਦੀਆਂ ਨੇ