Ban Morni Bagan De Wich [Jhankar Beats]

HARBHJAN SINGH, K PANNALAL

ਬਣ ਮੋਰਨੀ ਓ ਬਣ ਮੋਰਨੀ ਬਾਗ਼ਾਂ ਦੇ ਵਿਚ ਨਚਾ
ਨਚਾ ਵੇ ਬਣ ਮੋਰਨੀ ਬਾਗ਼ਾਂ ਦੇ ਵਿਚ ਨਚਾ
ਤੂ ਪੈਲਾਂ ਪਾਉਂਦਾ ਆਜਾ ਮਿਤ੍ਰਾ
ਬਣ ਮੋਰਨੀ ਬਾਗ਼ਾਂ ਦੇ ਵਿਚ ਨਚਾ

ਪੈਰ ਪੈਰ ਮੇਰੇ ਹਾਸੇ ਡੁੱਲਦੇ
ਪੈਰ ਪੈਰ ਮੇਰੇ ਖੇੜੇ ਵੇ
ਮੈ ਦੁਨੀਆਂ ਤੋ ਦੂਰ ਹੋ ਗਈ
ਦੁਨੀਆਂ ਮੇਰੇ ਨੇੜੇ ਵੇ
ਭੈੜੀ ਦੁਨੀਆਂ ਦੇ ਹਾਏ ਵੇ
ਭੇੜੀ ਦੁਨੀਆਂ ਦੇ ਮੋੜ ਕੋਲੋ ਬਚਾ
ਬਚਾ ਵੇ ਭੇੜੀ ਦੁਨੀਆਂ ਦੇ ਮੋੜ ਕੋਲੋ ਬਚਾ
ਤੂ ਪੈਲਾਂ ਪਾਉਂਦਾ ਆਜਾ ਮਿਤ੍ਰਾ
ਬਣ ਮੋਰਨੀ ਬਾਗ਼ਾਂ ਦੇ ਵਿਚ ਨਚਾ

ਚੁੰਨੀ ਮੇਰੀ ਨਾਲ ਆਕਾਸ਼ਾਆ
ਛੋ ਛੋ ਮੁੜਦੀ ਬੀਬਾ ਵੇ
ਹੁਸਨ ਜਵਾਨੀ ਦੋ ਦਿਨ ਰਿਹੰਦੀ
ਫੇਰ ਨਾ ਜੁੜਦੀ ਬੀਬਾ ਵੇ
ਚੰਨ ਤਾਰਿਆਂ ਹਾਏ ਵੇ
ਚੰਨ ਤਾਰਿਆਂ ਦੇ ਨਾਲੋ
ਵਧ ਜਚਾ, ਜਚਾ ਵੇ
ਚੰਨ ਤਾਰਿਆਂ ਦੇ ਨਾਲੋ ਵਧ ਜਚਾ
ਤੂ ਪੈਲਾਂ ਪਾਉਂਦਾ ਅੱਜ ਮਿਤ੍ਰਾ
ਬਣ ਮੋਰਨੀ ਬਾਗ਼ਾਂ ਦੇ ਵਿਚ ਨਚਾ

ਮੈ ਚਾਨਣ ਦੀ ਚਾਨਣ ਮੇਰਾ
ਚਾਨਣ ਵਿੱਚ ਮੇਰਾ ਵਾਸਾ ਵੇ
ਪਿਆਰ ਕਹਾਣੀ ਕਜਲਾ ਪਾਉਂਦਾ
ਨਾਲੇ ਲਾਏ ਦੰਦਾਸਾ ਵੇ
ਚਮਕ ਪਿਆਰ ਦੀ ਹਾਏ ਵੇ
ਚਮਕ ਪਿਆਰ ਦੀ ਰੰਗਣ ਵਿਚ ਰਚਾ
ਰਚਾ ਵੇ
ਚਮਕ ਪਿਆਰ ਦੀ ਰੰਗਣ ਵਿਚ ਰਚਾ
ਤੂੰ ਪੈਲਾਂ ਪਾਉਂਦਾ ਆਜਾ ਮਿੱਤਰਾ
ਬਣ ਮੋਰਨੀ ਬਾਗ਼ਾਂ ਦੇ ਵਿੱਚ ਨਚਾ

Wissenswertes über das Lied Ban Morni Bagan De Wich [Jhankar Beats] von सुरिंदर कौर

Wer hat das Lied “Ban Morni Bagan De Wich [Jhankar Beats]” von सुरिंदर कौर komponiert?
Das Lied “Ban Morni Bagan De Wich [Jhankar Beats]” von सुरिंदर कौर wurde von HARBHJAN SINGH, K PANNALAL komponiert.

Beliebteste Lieder von सुरिंदर कौर

Andere Künstler von Film score