Kala Doria [Remix]
ਕਾਲਾ ਡੋਰੀਆਂ
ਡੋਰੀਆਂ ਡੋਰੀਆਂ ਡੋਰੀਆਂ
ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ
ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ
ਛੰਨਾ ਚੂਰੀ ਦਾ ਨਾ ਮੱਖਣ ਆਂਦਾ ਈ ਨੀ
ਕੇ ਲੈਜਾ ਪੱਤਾ ਏ ਮੇਰਾ ਭੋਲਾ ਖਾਂਦਾ ਈ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਏ
ਕੇ ਸੌਰੇ (ਸੌਰੇ ਸੌਰੇ)
ਨਈ ਜਾਣਾ ਸੱਸ ਬੁੜ ਬੁੜ
ਬੁੜ ਬੁੜ ਬੁੜ ਬੁੜ ....(ਹਾ ਹਾ)
ਸੱਸ ਬੁੜ ਬੁੜ ਕਰਦੀ ਏ
ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ
ਸੌਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਸੁਥੜਾ ਛੀਟ ਦੀਆਂ ਮੁਲਤਾਨੋ ਆਈਆਂ ਨੇ
ਵੇ ਮਾਂਵਾਂ ਅਪਣੀਆਂ ਜਿੰਨਾਂ ਰੀਜ਼ਾ ਲਾਈਆਂ ਨੇ
ਕਮੀਜਾਂ silk ਦੀਆਂ ਏ ਦਿੱਲੀ ਓ ਆਈਆਂ ਨੇ
ਤੁਸਾਂ ਬੇਗਨਾਣਿਆ ਜਿੰਨਾਂ ਗੱਲੋਂ ਲੁਹਾਈਆਂ ਨੇ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਸੁਣ ਲਈ ਗੱਲ ਕਿੱਸੇ ਤੇ ਭਾਬੋ ਮੇਰੀ ਨੇ
ਕੇ ਜਾ ਕੇ ਪੁੱਤਰ ਦੇ ਕੰਨ ਭਰੇ ਹਨੇਰੀ ਨੇ
ਸੁਣ ਕੇ ਵੱਟ ਬੜਾ ਟੋਲੇ ਨੂ ਚੜੇਆਈ ਓਏ
ਲਾਈ ਲਗ ਮਾਹੀਆ ਸਾਡੇ ਨਾਲ ਲੜੇਆਈ ਓਏ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਆਖੇ ਅੱਮਾ ਦੇ ਉੱਸ ਫੜ ਲਈ ਸੋਟੀ ਏ
ਕੇ ਮੁੜ ਜਾ ਸੋਹਣੇਯਾ ਮੈਂ ਤੇਰੀ ਚੰਨ ਜੇਹੀ ਵੋਟੀ ਵੇ
ਨਿੰਦਿਆ ਵਡਿਆਂ ਦੀ ਨਾ ਕੱਦੇ ਸਹਾਰਾ ਨੀ
ਤੁਰ ਜਾ ਪੇਕੇ ਤੂੰ ਮੈਂ ਰਂਵਾ ਕੁੰਵਾਰਾ ਨੀ
ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ
ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ
ਓ ਮਾਂਵਾਂ ਲਾਡ ਲਡਾ ਧੀਆਂ ਨੂ ਵਿਗਾੜਣ ਨੀ
ਕੇ ਸੱਸਾਂ ਦੇ ਦੇ ਮੱਤਾਂ ਉਮਰ ਸਵਾਰਨ ਨੀ
ਮਾਹੀਆਂ ਪੁੱਲ ਗਈ ਸੌ ਅੱਜ ਸੁ ਖਾਵਾਂ ਮੈਂ
ਅੱਗੇ ਵਦੇਆਂ ਦੇ ਨਿੱਤ ਪ੍ਰੀਤ ਨਿਭਾਵਾ ਮੈਂ
ਓ ਕਾਲਾ ਡੋਰੀਆਂ ਮੈਂ ਹੁਣੇ ਰੰਗਾਨੀ ਆਂ
ਵੇ ਛੋਟੇ ਦੇਵਰ ਨੂੰ ਮੈਂ ਆਪ ਵਿਆਨੀ ਆਂ