Suhe Ve Cheere Waliya
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿਤ੍ਰਾ ਦੇ
ਕਿੱਕਰਾਂ ਲਾਈ ਬਹਾਰ ਮੇਲੇ ਮਿਤ੍ਰਾ ਦੇ
ਸੂਹੇ ਵੇ ਚੀਰੇ ਵਾਲਿਆ ਫੁਲ ਤੋਰੀਦਾ
ਬਾਜ ਤੇਰੇ ਵੇ ਮਾਹੀਆ ਕੁਜ ਨਹੀ ਲੋੜੀਦਾ
ਬਾਜ ਤੇਰੇ ਵੇ ਮਾਹੀਆ ਕੁਜ ਨਹੀ ਲੋੜੀਦਾ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਲੱਗੱੜੇ ਤੀਰ ਜੁਦਾਈਆਂ ਦੇ ਮੈਂ ਸਿਹਨੀ ਆਂ
ਲੱਗੱੜੇ ਤੀਰ ਜੁਦਾਈਆਂ ਦੇ ਮੈਂ ਸਿਹਨੀ ਆਂ
ਸੂਹੇ ਵੇ ਚੀਰੇ ਵਾਲਿਆ ਦੋ ਲਾਲਣੀਆਂ
ਮੇਲਾ ਵੇਖਣ ਆਈਆਂ ਕਰ੍ਮਾ ਵਾਲਣੀਆਂ
ਮੇਲਾ ਵੇਖਣ ਆਈਆਂ ਕਰ੍ਮਾ ਵਾਲਣੀਆਂ
ਸੂਹੇ ਵੇ ਚੀਰੇ ਵਾਲਿਆ ਤੰਦ ਝੋੜੀ ਦਾ
ਦਿਲ ਦਾ ਨਾਜੁਕ ਸ਼ੀਸ਼ਾ ਇੰਜ ਨਹੀ ਤੋੜੀਦਾ
ਦਿਲ ਦਾ ਨਾਜੁਕ ਸ਼ੀਸ਼ਾ ਇੰਜ ਨਹੀ ਤੋੜੀਦਾ
ਸੌ ਸੌ ਭੈਣ ਦਲੀਲਾਂ ਚਰਖ਼ਾ ਢਾਈ ਦਾ
ਇੱਕ ਵਾਰੀ ਆਕੇ ਤੱਕਜਾ ਹਾਲ ਜੁਦਾਈ ਦਾ
ਇੱਕ ਵਾਰੀ ਆਕੇ ਤੱਕਜਾ ਹਾਲ ਜੁਦਾਈ ਦਾ
ਸੂਹੇ ਵੇ ਚੀਰੇ ਵਾਲਿਆ ਗੱਲ ਗਾਨੀਆਂ
ਚਰਖ਼ਾ ਰੰਗ ਰੰਗੀਲਾ ਵੇੜੇ ਢਾਨੀ ਆਂ
ਚਰਖ਼ਾ ਰੰਗ ਰੰਗੀਲਾ ਵੇੜੇ ਢਾਨੀ ਆਂ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ