Chann Sitare [Urban Flip]
Avvy Sra, Harmanjeet Singh
ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾਂ
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ
ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾਂ ਇਹ ਚਿਹਰਾ ਖੋਰੇ ਕਿਸਦਾ ਹੈ
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ ਤੇਰੇ ਨੈਣਾ ਵਿੱਚੋ ਦਿਸਦਾ ਹੈ
ਨਦੀ, ਝੀਲ ਯਾ ਪਰਵਤ ਹੈ, ਯਾ ਕੋਈ ਖ਼ਜ਼ਾਨਾ ਖ਼ਾਬਾਂ ਦਾ
ਤੇਰੇ ਨੈਣਾਂ ਵਿੱਚੋਂ ਝਲਕ ਰਿਹੈ ਕੋਈ ਰੰਗ ਸੁਨਹਿਰਿਆਂ ਬਾਗ਼ਾਂ ਦਾ
ਤੂੰ ਇੱਕ ਚੁਟਕੀ ਮਾਰੀ ਉਂਗਲ਼ਾਂ ਦੀ
ਮੈਂ ਤੈਨੂੰ ਜਲ ਮਾਰੂੰਗਾ ਪੱਖੀਆਂ ਨਾ'
ਮੈਂ ਚੰਨ-ਸਿਤਾਰੇ ਕੀ ਕਰਨੇ?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾ'
(ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾ')
ਇੱਕ ਤਾਰ ਖੜਕਦੀ ਰਹਿੰਦੀ ਐ
ਮੈਂ ਸ਼ਾਮ-ਸਵੇਰੇ ਸੁਣਦਾ ਹਾਂ
ਕਿੱਕਰਾਂ ਦਿਆਂ ਪੀਲ਼ਿਆਂ ਫ਼ੁੱਲਾਂ ਨੂੰ
ਮੈਂ ਕੱਲਾ ਬਹਿ-ਬਹਿ ਚੁਣਦਾ ਹਾਂ
(ਮੈਂ ਕੱਲਾ ਬਹਿ-ਬਹਿ ਚੁਣਦਾ ਹਾਂ)
ਮੈਂ ਫ਼ੁੱਲ ਤੇਰੇ ਪੈਰੀ ਰੱਖ ਦਿਊਂ
ਤੂੰ ਜਦ ਲੰਘਣਾ ਆਪਣੀ ਸਖੀਆਂ ਨਾ'
ਮੈਂ ਚੰਨ-ਸਿਤਾਰੇ ਕੀ ਕਰਨੇ?
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾ'
(ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾ')