Iqrar

Jassa Dhillon

ਤੂੰ ਕਦੇ ਖੰਡ ਬਣ ਜੇ ਕਦੇ ਮਿਸ਼ਰੀ
ਘੁੱਟ ਲੱਗੀ ਹੋਵੇ ਹੋਰ ਲੱਗੇ ਨਿੱਖਰੀ
ਹੋ ਦਿਲ ਰਚਦਾ ਦਾ ਨੀ ਬਾਹਾਂ ਵਿਚ ਦੱਬ ਲਾ
ਮੁਲਾਕਾਤ ਦਾ ਬਹਾਨਾ ਕੋਈ ਲੱਭ ਲਾ

ਭੋਰਾ ਮੇਰਾ ਵੀ ਨਾ ਚਿਤ ਜੱਟਾਂ ਲੱਗਦਾ
ਤੇਰੀ ਯਾਦ ਵਿਚ ਬੋਟਾਂ ਸਾਰਾ ਚੱਬਤਾ
ਕਦੇ ਧੁੱਪ ਲੱਗਦੀ ਏ ਕਦੇ ਛਾਂ ਵੇ
ਆਜਾ ਰਲ ਮਿਲ ਕੱਟ ਲਾਈਏ ਰਾਹ ਵੇ

ਹੋ ਸਾਡੀ ਸੋਹਣੀਏ ਗਵਾਚੀ ਨੀਂਦ ਆਵੇ
ਜਿਵੇ ਬਦਲਾਂ ਚ ਤਾਰੇ ਗੁਮਸੁਮ
ਹੋ ਕੀਤੇ ਹੋਵੇ ਜੇ ਅੱਖੀਆਂ ਦੇ ਸਾਹਮਣੇ
ਥੱਕਈਏ ਨਾ ਹੱਥ ਚੁੰਮ ਚੁੰਮ

ਵੇ ਤੈਨੂੰ ਦਾਸੀਏ ਕਿਵੇਂ ਹੋਇਆ ਪਿਆ ਹਾਲ
ਦਿਲ ਜਿਵੇ ਬਣ ਗਈ ਮਸੀਨ
ਅਸੀ ਤਾਰਿਆਂ ਦੇ ਖਾਬ ਐਵੇ ਦੇਖ ਲਾਏ
ਸਾਥ ਜਿਵੇ ਛੱਡ ਗਏ ਜਮੀਨ

ਚੱਲ ਉੱਡ ਫੁੱਡ ਜਾਈਏ ਕੀਤੇ ਚੰਨੀਏ
ਹੋ ਚੱਲ ਦਿਲਾਂ ਦੀ ਕੋਈ ਮੰਨੀਏ
ਹੋ ਕੋਈ ਪੱਕਾ ਇਕਰਾਰ ਨਾਮਾ ਕਰੀਏ
ਇੱਕ ਦੂਜੇ ਨੂੰ ਪਿਆਰ ਵਿਚ ਬਨੀਏ

ਵੇ ਡਰ ਲਗਦਾ ਜਮਾਨਾ ਬੜਾ ਅਥਰਾਂ
ਤੇਰਾ ਮੇਰਾ ਪਿਆਰ ਚੰਨਾ ਥੋੜਾ ਵੱਖਰਾ
ਲੋਕੀ ਲੱਭ ਦੇ ਮੁਨਾਫ਼ੇ ਬੜੇ ਪਿਆਰ ਚੋ
ਇੱਕ ਦੂਜੇ ਬਿਨਾ ਹੁੰਦਾ ਯਾਰ ਸੱਖਣਾ

ਹਾਂ ਤੂੰ ਮੇਰੀ ਮੈਂ ਤੇਰਾ, ਤੇਰਾ ਮੇਰਾ ਸਾਥ ਬੇਥੇਰਾ
ਤੂੰ ਬਣ ਜਾ ਮੇਰੀ ਜਿੰਦਗੀ ਮੈਂ ਆਸ਼ਕ ਬਣ ਜਾ ਤੇਰਾ

ਵੇ ਮੈਂ ਤੇਰੀ ਬਣ ਕੇ ਰਹਿਣਾ ਇਹੋ ਦਿਲ ਮੇਰੇ ਦਾ ਕਹਿਣਾ
ਸਾਹ ਆਖ਼ਰ ਹੋਵੇ ਮੇਰਾ ਤਾਂ ਵੀ ਨਾਂ ਤੇਰਾ ਲੈਣਾ

ਹੋ ਕਰ ਸਕਦਾ ਸਾਨੁੰ ਕੋਈ ਵੱਖ ਨੀ
ਜਿੰਨਾ ਚਿਰ ਸਾਡਾ ਤੇਰੇ ਵਲ ਪੱਖ ਨੀ
ਝੱਲ ਜਾਉ ਗਾ ਮੁਸੀਬਤਾਂ ਮੈਂ ਹਿਕ ਤੇ
ਹੋ ਜੱਟ ਰੋਕਿਆਂ ਰੁਕਿਆਂ ਅੱਜ ਤੱਕ ਨੀ

ਵੇ ਮੈਂ ਜਾਣਦੀ ਆਂ ਤਾਹਿ ਤੈਨੂੰ ਚੁਣਿਆਂ
ਤੇਰਾ ਸਭ ਤੌ ਲਕੋਕੇ ਨਾਮ ਖੁਣਿਆ
ਵੇ ਜੱਟੀ ਕਰਦੀ ਪਿਆਰ ਉੱਤੇ ਮਾਨ ਏ
ਤੈਨੂੰ ਪਿਆਰ ਦੀਆਂ ਤੰਦਾਂ ਵਿਚ ਬੁਣਿਆ

ਹਾਂ ਤੂੰ ਮੇਰੀ ਮੈਂ ਤੇਰਾ, ਤੇਰਾ ਮੇਰਾ ਸਾਥ ਬੇਥੇਰਾ
ਤੂੰ ਬਣ ਜਾ ਮੇਰੀ ਜਿੰਦਗੀ ਮੈਂ ਆਸ਼ਕ ਬਣ ਜਾ ਤੇਰਾ

Beliebteste Lieder von Jassa Dhillon

Andere Künstler von Indian music