Surma

Khan Bhaini

ਲਾ ਲਾ ਲਾ ਲਾ ਲਾ ਲਾ
ਓ ਅੱਖਾਂ ਤੇਰੀਆਂ ਨੇ ਗੱਬਰੂ ਦਾ ਦਿਲ ਲੁੱਟਿਆ
ਨੀ ਦਿਲ ਲੁੱਟਿਆ ਐ ਸੁਰਮਾ ਪਾ ਕੇ
ਓ ਕੀਤੀ ਵਾਰਦਾਤ ਪਿੱਛੋਂ ਛੱਡੇ ਨਾਂ ਸਬੂਤ
ਮੁੰਡਾ ਕਰਦਾ appeal ਕਿੱਥੇ ਜਾ ਕੇ
ਓ ਯਾਰਾਂ ਦਾ ਸੀ ਯਾਰ ਬੱਲੀਏ
ਨੀ ਤੂੰ ਹੁਸਨਾਂ ਦਾ ਜਾਦੂ ਕਰਿਆ
ਕੰਨੀ ਹੱਥ ਕਈਆਂ ਦੇ ਆ ਫਿਰਦਾ ਲਵਾਈ
ਜਿਹੜੇ ਜੱਟ ਨੂੰ ਤੂੰ ਕਾਬੂ ਕਰਿਆ
ਮੁੰਡਾ ਬੱਲੀਏ ਪੰਜਾਬ ਚ ਹੈ ਖੁੱਲੇ ਦਿਲ ਦਾ
ਨੀ ਕਿਉਂ ਦਿੱਲੀ ਵਾਂਗੂੰ ਵੇਖ਼ੇ ਅਜਮਾ ਕੇ
ਓ ਕੱਲਾ ਕੈਰਾ ਬੇਬੇ ਦਾ ਸੀ ਪੁੱਤ ਮਿੱਠੀਏ ਨੀ
ਤਾਂ ਹੀ ਰੱਖਦੀ ਸੀ ਕਾਲਾ ਟਿੱਕਾ ਲਾ ਕੇ
ਅੱਖਾਂ ਤੇਰੀਆਂ ਨੇ ਗੱਬਰੂ ਦਾ ਦਿਲ ਲੁੱਟਿਆ
ਨੀ ਦਿਲ ਲੁੱਟਿਆ ਐ ਸੁਰਮਾ ਪਾ ਕੇ

ਓ ਚੋਬਰਾਂ ਚ ਨਾਮ ਕੁੜੇ ਜੱਟ ਦਾ ਸੀ ਆਉਂਦਾ
ਨੀ ਛੇਤੀ ਤਾਂ ਅੱਖਾਂ ਚ ਕੋਈ ਅੱਖ ਨੀ ਸੀ ਪਾਉਂਦਾ
ਭੈਣੀ ਵਾਲਾ ਭੈਣੀ ਵਾਲਾ ਸੁਣਦੀ ਤਾਂ ਹੋਏਂਗੀ
ਨੀ ਪਹਿਲਾਂ ਤਾਂ Romantic ਜੇ ਗਾਣੇ ਨਹੀਂ ਸੀ ਗਾਉਂਦਾ
ਓ ਮੁੰਡਾ ਸ਼ਾਇਰ ਐ ਜਾਂਦਾ ਬਣਦਾ
ਬਿੱਲੋ ਗੀਤਕਾਰੀ ਛੱਡ ਕੇ
ਹੁਸਨ ਤੇਰੇ ਨੂੰ ਕਿੱਦਾਂ ਕਰਦਾ ਬਿਆਨ
ਕਦੇ ਸੁਣ ਤਾਂ ਤੂੰ ਟਾਇਮ ਕੱਢ ਕੇ
ਓ ਗੱਬਰੂ ਦੀ ਬਿੱਲੋ ਪਹਿਲੀ ਤੂੰ ਹੀ ਆ ਪਸੰਦ
ਚਾਹੇ ਰੱਖ ਲੈ ਤੂੰ Sign ਕਰਵਾਕੇ
ਓ ਰਾਜੇ ਜਿਹੇ ਜੱਟ ਤੇ ਭਰੋਸਾ ਰੱਖੀ ਰਾਣੀ
ਤੈਨੂੰ ਰੱਖੂ ਬਿੱਲੋ ਦਿਲ ਦੀ ਬਣਾਕੇ
ਅੱਖਾਂ ਤੇਰੀਆਂ ਨੇ ਗੱਬਰੂ ਦਾ ਦਿਲ ਲੁੱਟਿਆ
ਨੀ ਦਿਲ ਲੁੱਟਿਆ ਐ ਸੁਰਮਾ ਪਾ ਕੇ
ਹੋ ਜੱਟ Nu ਕਰਲੇ Join ਗੋਰੀਏ
ਗੱਬਰੂ Bitcoin ਗੋਰੀਏ
ਤੇਰੇ ਪਿੱਛੇ ਭੱਜਿਆ ਫਿਰਦਾ
ਜਿਓੰ ਹਿਰਨੀ ਪਿੱਛੇ Lion ਗੋਰੀਏ
ਓ ਰਹਿੰਦੇ ਸੁਣਦੇ ਰਕਾਨੇ ਜੱਟ ਨੂੰ
ਜਿਹੜੇ ਸੁਣਦੀ ਤੂੰ ਗਾਇਕ ਜੱਟੀਏ
ਤੈਥੋਂ ਵਧ ਆ ਮੁੰਡੇ ਤੇ ਜੱਚਦਾ
ਕਹਿੰਦੇ Color Black ਜੱਟੀਏ
ਓ ਮੈਥੋਂ ਵਧ ਚਾਹਵੇ ਤੈਨੂੰ ਨਜ਼ਾਰੋਂ ਬੱਚਾਵੇ
ਤਾਂ ਹੀ ਰੱਖਾਂ ਕਾਲੀ Range ਚਮਕਾਕੇ
Red Gage ਆ ਡੱਬੀ ਚ ਮਾਲ ਤੇਜ਼ ਆ ਰਕਾਨੇ
ਜਿਹੜਾ ਤੁੱਰੇਆ ਤੇਜ਼ੀ ਤੋਂ ਅੱਜ ਖਾਕੇ
ਅੱਖਾਂ ਤੇਰੀਆਂ ਨੇ ਗੱਬਰੂ ਦਾ ਦਿਲ ਲੁੱਟਿਆ
ਨੀ ਦਿਲ ਲੁੱਟਿਆ ਐ ਸੁਰਮਾ ਪਾ ਕੇ

ਹੋ ਤੇਰੀ ਮੂੰਹੋ ਕੱਢੀ ਗੱਲ ਦੀ
ਖਿਲਾਫੀ ਨਹੀਓਂ ਕਰਨੀ ਨੀ ਕਰਨੀ ਆ ਐਸ਼
ਮੈਂ ਐਯਾਸ਼ੀ ਨਹੀਓਂ ਕਰਨੀ
ਇਹ ਵੀਂ ਇਕ ਜੱਟਾ ਦਾ ਅਸੂਲ ਹੁੰਦਾ ਗੋਰੀਏ
ਕੇ ਪਿਆਰ ਵਾਲੇ ਥਾਂ ਤੇ ਬਦਮਾਸ਼ੀ ਨਹੀਓਂ ਕਰਨੀ
ਓ ਉੰਨਾ ਚੋਂ ਨਾਂ ਜਾਣੀ ਜੱਟ ਨੂੰ
ਜਿਹੜੇ ਲੈਂਦੇ ਆ ਸਵਾਦ ਜੱਟੀਏ
ਓ ਚੰਗੇ ਟਾਇਮ ਸਾਨੂੰ
ਯਾਦ ਕਰੀ ਯਾ ਨਾਂ ਕਰੀ
ਮਾਰੀ ਮਾੜੇ ਟਾਇਮ ਅਵਾਜ ਜੱਟੀਏ
ਪੈਗੀ ਲੋੜ ਤੇ ਮਿਲਾਂਗੇ ਓਸੇ ਮੋੜ ਤੇ ਮਿਲਾਂਗੇ
ਕੱਠੇ ਹੋਏ ਸੀ ਰਕਾਨੇ ਜਿੱਥੇ ਆਕੇ
ਵਾਧੂ ਬਿੱਲੋ ਪ੍ਰਸਿੱਧੀ ਜੱਟ ਜ਼ਿੱਦੀ ਨੀਤ ਸਿੱਧੀ
ਗੱਲ ਕਰਦਾ ਨੀ ਗੱਬਰੂ ਘੁਮਾ ਕੇ
ਅੱਖਾਂ ਤੇਰੀਆਂ ਨੇ ਗੱਬਰੂ ਦਾ ਦਿਲ ਲੁੱਟਿਆ
ਨੀ ਦਿਲ ਲੁੱਟਿਆ ਐ ਸੁਰਮਾ ਪਾ ਕੇ

SycoStyle!

Beliebteste Lieder von Khan Bhaini

Andere Künstler von Indian music