Dil De Nede

Kulbir Jhinjer

ਹੋ ਰੱਬ ਜਿਵੇ ਆਪ ਆਕੇ ਮਿਲਿਆ ਫ਼ਕੀਰ ਨੂੰ
ਹੋ ਕਰੇ ਕੋਈ ਆਬਾਦ ਪੀਆਂ ਬਾਣ ਪਈ ਤਮੀਰ ਨੂੰ
ਵੇ ਤੇਰੇ ਮੇਰੇ ਮਿਲਣੇ ਦੇ ਬਣੇ ਨੇ ਵਸੀਲੇ ਐਦਾਂ
ਹੋ ਮੰਜ਼ਿਲ੍ਹਾ ਤੇ ਰਾਹੀਂ ਜਿਵੇ ਪਹੁੰਚ ਜਾਏ ਅਖੀਰ ਨੂੰ

Yeah Proof!

ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ ਵੇ
ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ
ਤੇਰਾ ਪਲ ਵੀਂ ਵਿਛੋੜਾ ਸਹਿ ਸਕਦੀ ਨਹੀਂ
ਮਾਹੀਆ ਪਲ ਵੀਂ ਵਿਛੋੜਾ ਸਹਿ ਸਕਦੀ ਨਹੀਂ
ਮੇਰੀਆਂ ਮੁਹੱਬਤਾਂ ਦਾ ਹਾਲ ਨਾ ਪੁੱਛ ਮੈਥੋਂ
ਮੇਰੀਆਂ ਮੁਹੱਬਤਾਂ ਦਾ ਹਾਲ ਨਾ ਪੁੱਛ
ਦਿਲ ਤੜਪੇ ਤੇ ਮੂੰਹੋਂ ਕਹਿ ਸਕਦੀ ਨਹੀਂ ਵੇ
ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ ਵੇ
ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ ਵੇ

ਘੁੱਟ ਸਬਰਾਂ ਦੇ ਪੀਨੀ ਆਂ
ਵੇ ਮਾਹੀਆਂ ਘੁੱਟ ਸਬਰਾਂ ਦੇ ਪੀਨੀ ਆਂ
ਸਹਾਂ ਦੁਖੜੇ ਮੈਂ ਰੱਜ ਰੱਜ ਕੇ
ਤੇਰੀ ਇੱਜ਼ਤ ਲਈ ਜ਼ੀਦੀ ਆਂ
ਵੇ ਮਾਹੀਆਂ ਤੇਰੀ ਇੱਜ਼ਤ ਲਈ ਜ਼ੀਦੀ ਆਂ

ਹੁਸਨ ਮੇਰੇ ਦਾ ਫੁੱਲ ਜਾਣਦਾ ਮੁਰਝਾਈ ਚੰਨਾ
ਹੁਸਨ ਮੇਰੇ ਦਾ ਫੁੱਲ ਜਾਣਦਾ ਮੁਰਝਾਈ
ਕੀਹਦੇ ਲਈ ਮੈਂ ਹਾਰ ਤੇ ਸ਼ਿੰਗਾਰ ਵੇ
ਮਾਹੀਆਂ ਕੀਹਦੇ ਲਈ ਮੈਂ ਹਾਰ ਤੇ ਸ਼ਿੰਗਾਰ ਵੇ

ਬੋਝ ਲੈਕੇ ਛੱਲਾ ਲਾਗੇ
ਗਹਿਣਿਆਂ ਦਾ ਤਨ ਉੱਤੇ
ਬੋਝ ਲੈਕੇ ਛੱਲਾ ਲਾਗੇ
ਗਹਿਣਿਆਂ ਦਾ ਤਨ ਤੇ ਜੇ
ਤੁਰਦਾ ਨੀ ਨਾਲ ਮੇਰਾ ਯਾਰ ਵੇ

ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ ਵੇ
ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ ਵੇ

ਰਾਂਝਾ ਤੂੰ ਤੇ ਮੈਂ ਹੀਰ ਹੋਈ
ਵੇ ਮਾਹੀਆਂ ਰਾਂਝਾ ਤੂੰ ਤੇ ਮੈਂ ਹੀਰ ਹੋਈ
ਲੋਕਾਂ ਵਿੱਚੋਂ ਤੂੰ ਦਿਸਦਾ ਐ
ਤੇਰੇ ਦਰ ਦੀ ਫ਼ਕੀਰ ਹੋਈ
ਵੇ ਮਾਹੀਆਂ ਤੇਰੇ ਦਰ ਦੀ ਫ਼ਕੀਰ ਹੋਈ

ਚੱਲਦਾ ਨਾ ਜ਼ੋਰ ਮੇਰੇ ਤਨ ਵਿਚ ਰੂਹ ਤੇਰੀ
ਚੱਲਦਾ ਨਾ ਜ਼ੋਰ ਮੇਰੇ ਤਨ ਤੇਰੀ ਰੂਹ ਪੁੱਛਣ
ਆਪਣੇ ਹੀ ਆਪ ਨੂੰ ਸਵਾਲ ਵੇ
ਮਾਹੀਆਂ ਆਪਣੇ ਹੀ ਆਪ ਨੂੰ ਸਵਾਲ ਵੇ

ਪਾਕ ਸਾਫ ਦਿਲ ਵਿਚ ਖੋਟ ਹੈ ਨੀ ਰਤਾਂ ਜਿੰਨੀ
ਝਿੰਜਰ ’ਆਂ ਵੇ ਦਿਲ ਵਿਚ ਖੋਟ ਹੈ ਨੀ ਰਤਾ
ਗੱਲ ਵਸਲਾਂ ਦੀ ਗੱਲਾਂ ਚ ਨਾ ਟਾਲ ਵੇ
ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ ਵੇ
ਦਿਲ ਮੇਰੇ ਦੇ ਨੇੜੇ ਨੇੜੇ ਰਹਿਣ ਵਾਲਿਆਂ ਵੇ

ਹੱਥਾਂ ਵਿਚ ਖਾਲੀ ਕਾਸੇ ਨੇ
ਵੇ ਮਾਹੀਆਂ ਹੱਥਾਂ ਵਿਚ ਖਾਲੀ ਕਾਸੇ ਨੇ
ਮੈਂ ਹੋਈ ਫਿਰਾਂ ਤੇਰੀ ਕਮਲੀ
ਲੋਕੀ ਦੇਂਦੇ ਦਿਲਾਸੇ ਨੇ
ਵੇ ਮਾਹੀਆਂ ਲੋਕੀ ਦੇਂਦੇ ਦਿਲਾਸੇ ਨੇ

Beliebteste Lieder von Kulbir Jhinjer

Andere Künstler von Indian music