Roti
ਹੱਲ ਹੋ ਜਾਵੇ ਸੱਬੇ ਮਸਲਿਆਂ ਦਾ
ਮੌਤ ਨਾਲੋਂ ਵੱਡਾ ਕੋਈ ਸੁਖ ਹੈ ਨਹੀਂ
ਲਾਸ਼ ਪੁੱਤ ਦੀ ਚਕਣੀ ਪਏ ਮੋਡਿਆਂ ਤੇ
ਇਹਦੇ ਨਾਲੋਂ ਵੱਡਾ ਕੋਈ ਦੁੱਖ ਹੈ ਨੀ
ਜਿੰਨ੍ਹਾਂ ਆਈ ਜਾਵੇ ਉੱਨੀ ਵਧੀ ਜਾਂਦੀ
ਪੈਸੇ ਨਾਲੋਂ ਵੱਡੀ ਕੋਈ ਭੁੱਖ ਹੈ ਨੀ
ਪੁੱਤ ਫੱਕਰ ਸ਼ਹੀਦ ਯਾ ਸੂਰਬੀਰ ਹੋਵੇ
ਓਹਤੋਂ ਭਾਗਾਂ ਵਾਲੀ ਝਿੰਜਰਾਂ ਕੋਈ ਕੁੱਖ ਹੈਨੀ
ਦਿਨ ਰਾਤ ਫਿਰੇ ਖਪਦਾ
ਉਹ ਤੂੰ ਕਿਹੜੇ ਭਰਮਾ ਅੰਦਰ
ਹਿੱਕਾਂ ਥਾਪੜ ਦੇ ਤੁਰ ਗਏ
ਕਈ hitler ਕਈ ਸਿਕੰਦਰ
ਕਾਰਾਂ ਕੋਠੀਆਂ ਸਦਾ ਨਹੀਂ
ਤੇਰੇ ਵਾਂਗ ਏਨਾ ਵੀ ਢਹਿਣਾ
ਰੌਲਾ ਦੋ ਰੋਟੀਆਂ ਦਾ
ਰੌਲਾ ਦੋ ਰੋਟੀਆਂ ਦਾ
ਦੱਸ ਕਿਉਂ ਫਿਕਰਾਂ ਵਿਚ ਪੈਣਾ
ਲੰਘ ਚੱਲੀ ਉਮਰ ਮਨਾ
ਇਥੇ ਬੈਠ ਸਦਾ ਨਹੀਂ ਰਹਿਣਾ
ਸੀਵੇਆਂ ਤੱਕ ਹੀ ਵੱਖਰੇ ਨੇ
ਅੱਗੇ same route ਨੇ ਬੱਲੀਏ
ਓਥੇ ਜਾ ਹਿਸਾਬ ਦੇਣਾ
ਪਹਿਲਾਂ ਹੀ ਹਿਸਾਬ ਨਾ ਚੱਲੀਏ
ਸੀਵੇਆਂ ਤੱਕ ਹੀ ਵੱਖਰੇ ਨੇ
ਅੱਗੇ same route ਨੇ ਬੱਲੀਏ
ਓਥੇ ਜਾ ਹਿਸਾਬ ਦੇਣਾ
ਪਹਿਲਾਂ ਹੀ ਹਿਸਾਬ ਨਾ ਚੱਲੀਏ
ਜੱਬ ਦੁਨੀਆਦਾਰੀ ਦਾ
ਬੱਸ ਏਦਾਂ ਈ ਚਲਦਾ ਰਹਿਣਾ
ਰੌਲਾ ਦੋ ਰੋਟੀਆਂ ਦਾ
ਰੌਲਾ ਦੋ ਰੋਟੀਆਂ ਦਾ
ਦੱਸ ਕਿਉਂ ਫਿਕਰਾਂ ਵਿਚ ਪੈਣਾ
ਲੰਘ ਚੱਲੀ ਉਮਰ ਮਨਾ
ਇਥੇ ਬੈਠ ਸਦਾ ਨਹੀਂ ਰਹਿਣਾ
ਦੇਖੀ ਗੌਰ ਨਾਲ ਚਮੜੀ ਨੂੰ
ਜਾ ਫੋਟੋ ਕੋਈ ਪੁਰਾਣੀ
ਇਹ ਤੇ ਹਰ ਦਿਨ ਢਲਦੀ
ਜਾ ਰਹੀਂ ਝੂਠ ਨਾ ਜਾਨੀ
ਦੇਖੀ ਗੌਰ ਨਾਲ ਚਮੜੀ ਨੂੰ
ਜਾ ਫੋਟੋ ਕੋਈ ਪੁਰਾਣੀ
ਇਹ ਤੇ ਹਰ ਦਿਨ ਢਲਦੀ
ਜਾ ਰਹੀਂ ਝੂਠ ਨਾ ਜਾਨੀ
ਮਿੱਟੀ ਤੋਂ ਬੀਜ ਬੂਟਾ ਬਣ ਗਿਆ
ਬੰਨ ਰਾਖ਼ ਮਿੱਟੀ ਵਿਚ ਪੈਣਾ
ਰੌਲਾ ਦੋ ਰੋਟੀਆਂ ਦਾ
ਰੌਲਾ ਦੋ ਰੋਟੀਆਂ ਦਾ
ਦੱਸ ਕਿਉਂ ਫਿਕਰਾਂ ਵਿਚ ਪੈਣਾ
ਲੰਘ ਚੱਲੀ ਉਮਰ ਮਨਾ
ਇਥੇ ਬੈਠ ਸਦਾ ਨਹੀਂ ਰਹਿਣਾ