Charhdi Jawani
ਧੁੱਪ ਰੰਗੀਏ ਨੀ ਕੱਚ ਤੂੰ ਖਿਲਾਰਗੀ
ਗੁੱਡੇ ਵਾਂਗੂ ਗਬਰੂ ਨੂੰ ਵਿਚੋਂ ਪਾੜਗੀ
ਗਬਰੂ ਨੂੰ ਵਿਚੋਂ ਪਾੜਗੀ
ਧੁੱਪ ਰੰਗੀਏ ਨੀ ਕੱਚ ਤੂੰ ਖਿਲਾਰਗੀ
ਗੁੱਡੇ ਵਾਂਗੂ ਗਬਰੂ ਨੂੰ ਵਿਚੋਂ ਪਾੜਗੀ
ਵੈਲੀਆਂ ਦੇ ਖੁੰਡੇ ਵਾਂਗੂ ਖੂੰਜੇ ਲੱਗੇਯਾ
ਤੁਰਦਾ ਸੀ ਜਿਹੜਾ ਹਿੱਕ ਤਣ ਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ
ਆਰ ਪਾਰ ਹੋ ਗਿਆ ਸੁਰਾਖ ਬਿੱਲੋ ਰਾਣੀਏ
ਨੀ ਗੋਲੀ ਵਾਂਗੂ ਲੰਗੀ ਵਿਚੋਂ ਦਿਲ ਦੇ
ਚੋਬਰ ਤਾਂ ਦੁਨੀਆਂ ਤੇ ਵੱਸਦੇ ਕਰੋੜਾਂ ਬਿੱਲੋ
ਮੇਰੇ ਜਿਹੇ ਟਾਂਵੇ ਟਾਂਵੇ ਮਿਲਦੇ
ਚਾਂਦੀ ਦਾ ਰੁਪਈਏ ਸੀ ਜੋ ਫੁੱਲ ਹੋ ਗਿਆ
ਪਹਿਲਾਂ ਵਾਂਗੂ ਦੱਸ ਕਿਵੇ ਟੱਣ ਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ
ਪਹਿਲੀ ਤੱਕਣੀ ਦੇ ਵਿੱਚ ਲੁੱਟ ਲਿਆ ਜੱਟ
ਜਿਵੇ ਆੜਤੀਆਂ ਕਰਦਾ ਹਿਸਾਬ ਨੀ
ਕੱਲੇ ਕੱਲੇ ਅੰਗ ਵਿਚੋਂ ਮਿਹਕਾਂ ਛੱਡੇ ਗੋਰੀਏ
ਨੀ ਜਿਵੇ ਮੇਰਾ ਵੱਸਦਾ ਪੰਜਾਬ ਨੀ
ਸੋਨੇ ਤੋ ਸੁਨੇਰੀਏ ਨੀ ਖੁਸ਼ ਕਰਤਾ
ਜੱਟ ਨੂੰ ਵੈਸਾਖ ਦੀਏ ਕਣਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ
ਚਾਰੇ ਪਾਸੇ ਦਿੱਸਦੀ ਆ ਗੱਬਰੂ ਨੂੰ ਤੂੰ
ਬਿੱਲੋ ਅੱਖੀਆਂ ਚ ਨੱਚਦੀਆਂ ਰੌਣਕਾ
ਤੇਰੇ ਝਾਕੇ ਨਾਲ ਮੁੰਡਾ ਟੱਲੀ ਹੋਏਆ ਫਿਰਦਾ ਆ
ਕਰਨਾ ਕੀ ਇੰਗਲਿਸ਼ ਟੌਨਿਕ
ਅੱਖੀਆਂ ਦੀ ਤੋੜ ਦੀਆਂ ਨੀਂਦ ਮਖਣੇ
ਕਾਲੀ ਵੰਗ ਜਦੋ ਤੇਰੀ ਛਣਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ
ਚੜ੍ਹਦੀ ਜਵਾਨੀ ਤੇਰੀ ਡੰਗ ਮਾਰਦੀ
ਕਿਦਰੋਂ ਲਵਾਈਏ ਦੱਸ ਮਣਕੇ