Ikk Galwakdi
Jagdev Sekhon
ਜਿਸਦੇ ਹੱਥੀ ਖਾਣਾ ਸੀਖੇਯਾ ਜਿਸਦੇ ਪੈਰੀ ਤੁਰਨਾ
ਬਾਕੀ ਸ਼ਾਯਦ ਮੁੱੜ ਜਾਵੇ ਪਰ ਏ ਕਰਜ਼ਾ ਨਹੀ ਮੁੜਣਾ
ਰੀਝ ਕੋਈ ਦਿਲ ਦੀ ਦਿਲ ਵਿਚ ਸੀ
ਜਕੜੀ ਦੀ ਜਕੜੀ ਰਿਹ ਗਯੀ
ਬਾਪੂ ਤੈਨੂ ਘੁੱਟ ਕੇ ਪਾਉਣੀ
ਇਕ ਗਲਵਕੜੀ ਰਿਹ ਗਯੀ
ਬਾਪੂ ਤੈਨੂ ਘੁੱਟ ਕੇ ਪਾਉਣੀ
ਇਕ ਗਲਵਕੜੀ ਰਿਹ ਗਯੀ
ਮਾ ਜੋ ਮੂੰਹ ਵਿਚ ਬੁਰਕੀਯਾ ਪਾਈਆ ਕਿਥੋ ਸੀ ਓ ਆਈਆ
ਕੋਣ ਪ੍ਰੀਤਾਂ ਝੋਲ ਚ ਦਾਣੇ ਕਰਦਾ ਕੋਣ ਕਮਾਈਆ
ਤੇਰੇ ਪ੍ਯਾਰ ਦਾ ਹਿੱਸਾ ਵੰਡ’ਦੀ
ਕਹਣੀ ਤਕੜੀ ਰਿਹ ਗਯੀ
ਬਾਪੂ ਤੈਨੂ ਘੁੱਟ ਕੇ ਪਾਉਣੀ
ਇਕ ਗਲਵਕੜੀ ਰਿਹ ਗਯੀ
ਬਾਪੂ ਤੈਨੂ ਘੁੱਟ ਕੇ ਪਾਉਣੀ
ਇਕ ਗਲਵਕੜੀ ਰਿਹ ਗਯੀ
ਤੇਰੇ ਗੁੱਸੇ ਵਾਲੀ ਅੱਗ ਨੇ ਚੁੱਲਾ ਜਲਦਾ ਰਖੇਯਾ
ਰਾਹਾਂ ਦੇ ਵਿਚ ਚਾਨਣ ਹੋਯ ਜਦ ਸੂਰਜ ਬਣ ਭਖੇਯਾ
ਫੂਲ ਜਜ਼ਬਾਤਾਂ ਦੇ ਹਲਕੇ ਰਿਹ ਗਏ
ਹੂਉਮੈਂ ਤਕੜੀ ਰਿਹ ਗਯੀ
ਬਾਪੂ ਤੈਨੂ ਘੁੱਟ ਕੇ ਪਾਉਣੀ
ਇਕ ਗਲਵਕੜੀ ਰਿਹ ਗਯੀ
ਬਾਪੂ ਤੈਨੂ ਘੁੱਟ ਕੇ ਪਾਉਣੀ
ਇਕ ਗਲਵਕੜੀ ਰਿਹ ਗਯੀ