Kalakaar Da Dil, Kade Edhar Kade Odhar
Amdad Ali
ਹਾਂਜੀ ਦਿਖਾਇਓ ਜਰਾ ਚੌਥੇ ਖਾਲੀ ਤੋਂ ਸਾਰਿਆਂ ਨੂੰ
ਇਕ ਗੱਲ ਦੱਸਾਂ ਪੂਜਾ ਜੀ
ਹਾਂਜੀ ਦਸੋ ਜੀ
ਇਹ ਨਾ ਸਮਝਣਾ ਕਿ ਕੋਈ ਬੇਕਾਰ ਦਾ ਦਿਲ ਹੈ
ਇਹ ਨਾ ਸਮਝਣਾ ਕਿ ਕੋਈ ਬੇਕਾਰ ਦਾ ਦਿਲ ਹੈ
ਤੇਰੇ ਕਦਮਾਂ ਚ ਜੋ ਹੈ ਉਹ ਤੇਰੇ ਬਿਮਾਰ ਦਾ ਦਿਲ ਹੈ
ਅਜੇ ਤੀਕਰ ਤੂੰ ਯਾਰਾ ਇਸਦੀ ਕੀਮਤ ਨਹੀਂ ਜਾਣੀ
ਅਜੇ ਤੀਕਰ ਤੂੰ ਯਾਰਾ ਇਸਦੀ ਕੀਮਤ ਨਹੀਂ ਜਾਣੀ
ਜਿਹਨੂੰ ਪੈਰਾਂ ਚ ਰੋਲੀ ਜਾ ਰਿਹਾ ਇਹ ਕਲਾਕਾਰ ਦਾ ਦਿਲ ਹੈ
ਕਲਾਕਾਰ ਦਾ ਦਿਲ ਹੈ
ਦਿਲ ਤਾ ਮੈ ਮੰਨ ਲਿਆ ਕਲਾਕਾਰ ਦਾ ਦਿਲ ਹੈ
ਪਰ ਇਕ ਗੱਲ ਮੈ ਵੀ ਕਹਿਣਾ ਚਾਹੁੰਨੀ ਆ
ਮੈ ਕਿਹਾ ਬੋਲੋ ਜੀ
ਨਜਰ ਹਰ ਰੋਜ ਮਿਲਾਉਂਦੇ ਹੋ
ਕਦੇ ਇੱਧਰ ਕਦੇ ਓਧਰ
ਵਫਾ ਆਪਣੀ ਜਤਾਉਂਦੇ ਹੋ
ਕਦੇ ਇੱਧਰ ਕਦੇ ਓਧਰ
ਤੁਹਾਨੂੰ ਬੇਵਫਾ ਕਹਿਣਾ
ਸਰਾਸਰ ਨਾਮੁਨਾਸਿਫਬ ਹੈ
ਤੁਸੀਂ ਵਾਅਦਾ ਨਿਭਾਉਂਦੇ ਹੋ
ਕਦੇ ਇੱਧਰ ਕਦੇ ਓਧਰ
ਚਲਾ ਦੇ ਯਾਰ ਮਿਲਦੇ ਹੋ
ਨਾ ਪਰਲੇ ਪਾਰ ਮਿਲਦੇ ਹੋ
ਮਗਰ ਸਾਨੂੰ ਬੁਲਾਉਂਦੇ ਹੋ
ਕਦੇ ਇੱਧਰ ਕਦੇ ਓਧਰ
ਘਟਾ ਕੈਸਾ ਦੀ ਲੈਕੇ
ਟਹਿਲਦੇ ਫਿਰਦੇ ਹੋ ਕੋਠੇ ਤੇ
ਦਿਨੇ ਹੀ ਨਹਿਰ ਪਾਉਂਦੇ ਹੋ
ਕਦੇ ਇੱਧਰ ਕਦੇ ਓਧਰ