Zikr Tera
ਏਹੋ ਰੰਗ ਹੁੰਦੇ ਜੇ ਨਾ ਜਾਗ ਉੱਤੇ
ਫਿਰ ਫੁੱਲਾਂ ਦੇ ਵਿਚ ਕਿਦਾਂ ਫਰ੍ਕ ਹੁੰਦਾ
ਨੀਲੇ ਆਂਬੜ ਤੇ ਦੁਦੀਆਂ ਬਾਦਲਾਂ ਦਾ
ਫੇਰ ਕਿਸ ਤਰਹ ਆਪਸ ਵਿਚ ਤਰਕ ਹੁੰਦਾ
ਰੰਗਾਕਾਰ ਨੇ ਹੀ ਧਰਤੀ ਸੂਰ੍ਗ ਜਾਪੇ
ਸੂਰ੍ਗ ਜਾਪੇ
ਰੰਗਾਕਾਰ ਨੇ ਹੀ ਧਰਤੀ ਸੂਰ੍ਗ ਜਾਪੇ
ਨਹੀ ਤਾ ਰੰਗ ਵਿਹੂਣਾ ਏ ਨਰਕ ਹੁੰਦਾ
ਸਰਤਾਜ ਦੇ ਕੱਮ ਨਹੀ ਚੱਲਣੇ ਸੀ
ਏਸ ਰੰਗਰੇਜ਼ ਦਾ ਬੇੜਾ ਗਰ੍ਕ ਹੁੰਦਾ
ਜਦ ਜ਼ੀਕ੍ਰ ਤੇਰਾ ਹੋਵੇ, ਰੁਖ ਬੋਲਣ ਲਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜੇਹਾ ਲਗਦਾ
ਸੱਜ ਫੱਬ ਕੇ ਖ੍ਯਾਲ ਮੇਰੇ, ਅੱਜ ਛੇੜਣ ਕਲਮਾ ਨੂ
ਏ ਗ਼ਜ਼ਲ ਦਾ ਮੁਖੜਾ ਵੀ, ਸ਼ੌਕੀਨ ਜਿਹਾ ਲਗਦਾ
ਤਾਰੀਫ ਕਿਵੇ ਕਰੀਏ, ਕੇ ਮਿਸਾਲ ਨਹੀ ਲਭਦੀ
ਤਾਰੀਫ ਕਿਵੇ ਕਰੀਏ, ਕੇ ਮਿਸਾਲ ਨਹੀ ਲਭਦੀ
ਅਸੀਂ ਜੋ ਵੀ ਲਿਖਦੇ ਹਾ, ਤੌਹੀਨ ਜਿਹਾ ਲਗਦਾ
ਹੋ ਤੂ ਕਹੇ ਤਾ ਛਿਪ ਜਾਂਦਾ
ਤੂ ਕਹੇ ਤਾ ਚੜ ਜਾਂਦਾ
ਹਾਂ ਹਾਂ ਹਾਂ ਹਾਂ ਹਾਂ
ਹੋ ਤੂ ਕਹੇ ਤਾ ਛਿਪ ਜਾਂਦਾ
ਤੂ ਕਹੇ ਤਾ ਚੜ ਜਾਂਦਾ
ਤੂ ਕਹੇ ਤਾ ਛਿਪ ਜਾਂਦਾ
ਤੂ ਕਹੇ ਤਾ ਚੜ ਜਾਂਦਾ
ਏ ਚੰਦ ਵੀ ਹੁਣ ਤੇਰੇ ਅਧੀਨ ਜਿਹਾ ਲਗਦਾ
ਮੈਂ ਕਿਸੇ ਤੋਂ ਪਰੀਆਂ ਦੀ ਇਕ ਸੁਣੀ ਕਹਾਣੀ ਸੀ
ਅਜ ਉਸ ਅਫ਼ਸਾਨੇ ਤੇ ਯਕੀਨ ਜਿਹਾ ਲਗਦਾ
ਤੇਰਾ ਹਾਸਾ ਅੱਕ ਨੂ ਵੀ
ਤੇਰਾ (ਤੇਰਾ) ਤੇਰਾ (ਤੇਰਾ) ਤੇਰਾ (ਤੇਰਾ)
ਤੇਰਾ ਹਾਸਾ ਅੱਕ ਨੂ ਵੀ
ਮਿਸ਼ਰੀ ਕਰ ਦੇਂਦਾ ਐ
ਰੋਸੇ ਵਿਚ ਸ਼ਹਦ ਨੀਰਾ, ਨਮਕੀਨ ਜਿਹਾ ਲਗਦਾ
ਜਿਸ ਦਿਨ ਤੋਂ ਨਾਲ ਤੇਰੇ, ਨਜ਼ਰਾਂ ਮਿਲ ਗਈਆਂ ਨੇ
ਸਰਤਾਜ ਨੂ ਅੰਬਰ ਵੀ ਜ਼ਮੀਨ ਜਿਹਾ ਲਗਦਾ
ਹੋ ਦਿਲ ਜਦ ਜਜ਼ਬਾਤਾ ਨੂ ਮਿਹਿਸੂਸ ਨਹੀ ਕਰਦਾ
ਦਿਲ ਜਦ ਜਜ਼ਬਾਤਾ ਨੂ ਮਿਹਿਸੂਸ ਨਹੀ ਓ ਕਰਦਾ
ਫਿਰ ਦਿਲ ਦਿਲ ਨਹੀ ਰਿਹੰਦਾ, ਮਸ਼ੀਨ ਜਿਹਾ ਲਗਦਾ
ਰੰਗਰੇਜ਼ ਨੇ ਗੱਲ੍ਹ ਤੇਰੀ ਤੋਂ ਰੰਗ ਚੋਰੀ ਕਰ ਲੈਣਾ
ਹੋ ਰੰਗਰੇਜ਼ ਨੇ ਗੱਲ੍ਹ ਤੇਰੀ ਤੋਂ ਰੰਗ ਚੋਰੀ ਕਰ ਲੈਣਾ
ਮੈਨੂ ਏਹੋ ਮਸਲਾ ਵੀ ਸੰਗੀਨ ਜਿਹਾ ਲਗਦਾ
ਜਦ ਜ਼ਿਕਰ ਤੇਰਾ ਹੋਵੇ, ਰੁਖ ਬੋਲਣ ਲਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜੇਹਾ ਲਗਦਾ
ਸੱਜ ਫੱਬ ਕੇ ਖ੍ਯਾਲ ਮੇਰੇ, ਅੱਜ ਛੇੜਣ ਕਲਮਾ ਨੂ
ਏ ਗ਼ਜ਼ਲ ਦਾ ਮੁਖੜਾ ਵੀ, ਸ਼ੌਕੀਨ ਜਿਹਾ ਲਗਦਾ