Jutti Kasuri
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਜਿੰਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ
ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ
ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ
ਬੜਾ ਪਵਾੜਾ ਪੈ ਗਿਆ
ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ
ਬੜਾ ਪਵਾੜਾ ਪੈ ਗਿਆ
ਯੱਕਾ ਤੇ ਭਾੜੇ ਕੋਈ ਨਾ ਕੀਤਾ
ਮਾਹੀਆ ਪੈਦਲ ਲੈ ਗਿਆ
ਓਏ, ਮਾਹੀਆ ਪੈਦਲ ਲੈ ਗਿਆ
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਸੋਲ਼ ਪਿੰਨੀਆਂ ਪੈਰ ਫੂਲੇ, ਸਾਥੋਂ ਤੁਰਿਆ ਜਾਏ ਨਾ
ਸੋਲ਼ ਪਿੰਨੀਆਂ ਪੈਰ ਫੂਲੇ, ਸਾਥੋਂ ਤੁਰਿਆ ਜਾਏ ਨਾ
ਹਾਏ ਸੱਜਰਾ ਜੋਬਨ ਸਿੱਖਰ ਦੁਪਹਿਰਾ
ਤਰਸ ਸੋਹਣਾ ਖਾਏ ਨਾ
ਓਏ, ਤਰਸ ਸੋਹਣਾ ਖਾਏ ਨਾ
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ