Family First
ਜੋ ਆਪਣੀ ਥਾਂ ਤੇ ਘੱਲੇ ਰੱਬ ਨੇ
ਉਹ ਫ਼ਰਿਸ਼ਤੇ ਹੁੰਦੇ ਆ
ਸਭ ਤੋਂ ਵੱਧ ਕੇ ਕਰਦੇ ਜਿਹੜਾ
ਖੂਨ ਦੇ ਰਿਸ਼ਤੇ ਹੁੰਦੇ ਆ
ਸਭ ਤੋਂ ਵੱਧ ਕੇ ਕਰਦੇ ਜਿਹੜਾ
ਖੂਨ ਦੇ ਰਿਸ਼ਤੇ ਹੁੰਦੇ ਆ
ਜੀ ਰੱਖੋ ਪਰਿਵਾਰ ਸਾਂਭ ਕੇ
ਇਹੋ ਲਾਇਫ ਦਾ ਨਿਚੋੜ ਹੁੰਦਾ ਏ
ਜੇ ਬੇਬੇ ਬਾਪੂ ਹੋਣ ਸਿਰ ਤੇ
ਫਿਰ ਹੌਂਸਲਾ ਇਹ ਹੋਰ ਹੁੰਦਾ ਏ
ਜੇ ਬੇਬੇ ਬਾਪੂ ਹੋਣ ਸਿਰ ਤੇ
ਓਦੋ ਹੌਂਸਲਾ ਇਹ ਹੋਰ ਹੁੰਦਾ ਏ
ਇਕ ਮੋਹ ਦੀ ਤੰਦ ਜੇਹੜੀ ਹਥੋਂ ਕਦੇ ਖੁਸਦੀ ਨੀ
ਬਾਪੂ ਚਾਹੇ ਰੁੱਸ ਜਾਵੇ ਮਾਂ ਕਦੇ ਰੁੱਸ ਦੀ ਨੀ
ਵੀਰੇ ਦੀ ਵੀ ਝਿੜਕ ਨੂੰ ਦਿਲ ਤੇ ਨੀ ਲਾਈ ਦਾ
ਪੈਲੀ ਜਿਡਾ ਆਸਰਾ ਆ ਹੁੰਦਾ ਵੱਡੇ ਭਾਈ ਦਾ
ਕੇ ਬਾਪੂ ਜਿੰਨਾ ਨਰਮ ਨਹੀਂ ਉਤੋ ਉਤੋ ਹੀ ਕਠੋਰ ਹੁੰਦੇ
ਜੇ ਬੇਬੇ ਬਾਪੂ ਹੋਣ ਸਿਰ ਤੇ
ਫਿਰ ਹੌਂਸਲਾ ਇਹ ਹੋਰ ਹੁੰਦਾ ਏ
ਜੇ ਬੇਬੇ ਬਾਪੂ ਹੋਣ ਸਿਰ ਤੇ
ਓਡੋ ਹੌਂਸਲਾ ਇਹ ਹੋਰ ਹੁੰਦਾ ਏ
ਜਗਦੀ ਹਾਏ ਜਗਦੀ
ਜਗਦੀ ਹਾਏ ਜਗਦੀ
ਬਾਪੂ ਤੇਰੀ ਪੱਗ ਵੇਖ ਲੈ
ਬਾਪੂ ਤੇਰੀ ਪੱਗ ਵੇਖ ਲੈ
ਤੇਰੇ ਪੁੱਤ ਦੇ ਵੀ ਓਨੀ ਸੋਹਣੀ ਲੱਗਦੀ
ਓ ਬਾਪੂ ਤੇਰੀ ਪੱਗ ਵੇਖ ਲੈ
ਤੇਰੇ ਪੁੱਤ ਦੇ ਵੀ ਓਨੀ ਸੋਹਣੀ ਲੱਗਦੀ
ਓ ਬਾਪੂ ਤੇਰੀ ਪੱਗ ਵੇਖ ਲੈ
ਤੇਰੇ ਪੁੱਤ ਦੇ ਵੀ ਓਨੀ ਸੋਹਣੀ ਲੱਗਦੀ
ਕੇਹੜਾ ਦਿਲ ਤੋਂ ਕਰਦਾ ਇਥੇ ਦੁਨਿਆ ਚੰਦਰੀ ਖੋਟੀ ਆ
ਮਾਵਾਂ ਭੈਣਾਂ ਵਰਗੀ ਮਾਨਾ ਕਿੰਨੇ ਪੁੱਛਣੀ ਰੋਟੀ ਆ
ਜਿਦੇ ਕੋਲ ਮਾਪੇ ਵੀਰੇ ਨਾਲ ਨਾਲ ਰਿਹਾ ਕਰੋ
ਉਚੀ ਨੀਵੀ ਗੱਲ ਬਸ ਨੀਵੀ ਪਾ ਕੇ ਸੇਹਾ ਕਰੋ
ਓਹ ਰੀਸ ਕੋਣ ਕਰੂ ਮਾਵਾਂ ਦੀ ਜੱਗ ਜਿਨ੍ਹਾ ਨਾਲ ਤੋਰ ਹੁੰਦੇ
ਜੇ ਬੇਬੇ ਬਾਪੂ ਹੋਣ ਸਿਰ ਤੇ
ਫਿਰ ਹੌਂਸਲਾ ਇਹ ਹੋਰ ਹੁੰਦਾ ਏ
ਜੇ ਬੇਬੇ ਬਾਪੂ ਹੋਣ ਸਿਰ ਤੇ
ਓਦੋ ਹੌਂਸਲਾ ਇਹ ਹੋਰ ਹੁੰਦਾ ਏ
ਬੜੀਆਂ ਦਿਲ ਵਿੱਚ ਚੀਸਾਂ ਨੇ
ਬੜੀਆਂ ਦਿਲ ਵਿੱਚ ਚੀਸਾਂ ਨੇ
ਜੱਟ ਨੂੰ ਬਚਾ ਕੇ ਰੱਖਿਆ
ਜੱਟ ਨੂੰ ਬਚਾ ਕੇ ਰੱਖਿਆ
ਮੇਰੀ ਮਾਂ ਦੀਆਂ ਆਸੀਸਾਂ ਨੇ
ਮੇਰੀ ਮਾਂ ਦੀਆਂ ਆਸੀਸਾਂ ਨੇ
ਮੇਰੀ ਮਾਂ ਦੀਆਂ ਆਸੀਸਾਂ ਨੇ