Lathe Di Chadar
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ
ਲੱਠੇ ਦੀ ਚਾਦਰ ਉੱਤੋਂ ਗੁਲਾਬੀ ਰੰਗ ਕੁੜੀਏ
ਹੋਇਆ ਕਿ ਕਸੂਰ ਸਾਥੋਂ
ਦਿਲ ਜੇ ਲਿਆ ਤੈਥੋਂ ਮੰਗ ਕੁੜੀਏ
ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ
ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ
ਨਾ ਤੂੰ ਪੁੱਛਿਆ ਤੇ ਨਾ ਮੈ ਦੱਸਿਆ
ਹੋ ਗੱਲਾਂ ਦਿਲ ਦੀਆਂ ਕਿਊ ਤੂੰ ਨਾ ਜਾਣਿਆ
ਨੀ ਤੂੰ ਨਜ਼ਰਾ ਨਾ ਸਾਡੀਆਂ ਪਛਾਣਿਆ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ
ਓ ਸਾਡੀਆ ਕੰਧਾਂ ਤੋਂ ਮਾਰੀਆਂ ਅੱਖ ਵੇ
ਓ ਸਾਡੀਆ ਕੰਧਾਂ ਤੋਂ ਮਾਰੀਆਂ ਅੱਖ ਵੇ
ਵੇ ਮੇਰੇ ਆਟੇ ਦੇ ਵਿਚ ਹੱਥ ਵੇ
ਨੀ ਤੂੰ ਸੋਹਣੀ ਕੁੜੀ ਮੁਟਿਆਰ ਨੀ
ਸਾਨੂੰ ਹੋਇਆ ਤੇਰੇ ਨਾਲ ਪਿਆਰ ਨੀ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ
ਮੈਂਡੇ ਗਲੇ ਦੇਆਂ ਵੇ ਤਵੀਤਾ
ਜੇ ਢੋਲਾ ਮੰਨਦਾ ਤਾ ਕੁਛ ਨਹੀਓ ਕੀਤਾ
ਇਹ ਫਿਕਰਾਂ ਦੀ ਕੋਈ ਗੱਲ ਨਹੀਂ
ਸਾਡਾ ਦਿਲ ਤਾਂ ਹੈ ਸੱਦਾ ਤੇਰੇ ਵੱਲ ਨੀ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ
ਲੱਠੇ ਦੀ ਚਾਦਰ ਉੱਤੋਂ ਗੁਲਾਬੀ ਰੰਗ ਕੁੜੀਏ
ਹੋਇਆ ਕਿ ਕਸੂਰ ਸਾਥੋਂ ਦਿਲ ਜੋ ਲਿਆ ਤੈਥੋਂ ਮੰਗ ਕੁੜੀਏ