Chandigarh Di Patjhad
ਚੰਡੀਗ੍ਹੜ ਦੀ ਪੱਤਝੜ ਵੀ
ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ
ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ
ਮੇਰੇ ਮੰਨ ਨੂੰ ਭਾਉਂਦੀ ਏ
ਇੰਜ ਲੱਗਦਾ ਜਿਵੇਂ ਰੰਗਪੂਰੋ ਉਤਰੀ
ਹੀਰ ਆਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ
ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ
ਮੇਰੇ ਮੰਨ ਨੂੰ ਭਾਉਂਦੀ ਏ
ਹਰ ਪੱਤਾ ਹੱਸ ਹੱਸ ਕੇ ਟਾਹਣੀ ਤੌ ਝੜਦਾ ਏ
ਇੰਜ ਲੱਗਦਾ ਜਿਵੇਂ ਮਨਸੂਰ ਸੂਲੀ ਚੜ੍ਹਦਾ ਏ
ਹਰ ਪੱਤਾ ਹੱਸ ਹੱਸ ਕੇ ਟਾਹਣੀ ਤੌ ਝੜਦਾ ਏ
ਇੰਜ ਲੱਗਦਾ ਮਨਸੂਰ ਜਿਵੇਂ ਕੋਈ ਸੂਲੀ ਚੜ੍ਹਦਾ ਏ
ਟਿਕੀ ਰਾਤ ਵਿਚ ਵਿਲਕਣ ਉਮੀਦਾਂ ਖੂਨ ਵਾਹੁੰਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਏ ਗਲੀਆਂ ਤੇ ਏ ਮੋੜ
ਹਰ ਜਰਾ ਹਿੱਸਾ ਏ
ਇਕ ਪਾਗਲ ਸ਼ਾਇਰ ਦਾ
ਏ ਅਵੱਲਾ ਕਿੱਸਾ ਏ
ਮੇਰੇ ਕੋਲ ਅੱਜ ਵੀ ਓ ਚੇਤਕ ਪੁਰਾਣ ਏ
ਜਿਹੜਾ ਅੱਜ ਤਕ ਨਾਈ ਗਾਇਆ
ਇਹ ਓਹੀ ਗਾਣਾ ਏ
ਜਿਹੜਾ ਅੱਜ ਤਕ ਨਾਈ ਗਾਇਆ
ਇਹ ਓਹੀ ਗਾਣਾ ਏ
ਰਾਤਾਂ ਨੂੰ ਸੜਕਾਂ ਤੇ ਕੂਕਾਂ ਮਾਰਨੀਆਂ
ਝੀਲ ਤੇ ਜਾ ਸ਼ਾਮੀ ਕਿਸ਼ਤੀਆਂ ਤਾਰਨੀਆਂ
ਪੋਹ ਮਹੀਨੇ ਓ ਕੁਲਫੀ ਦਾ ਖਾਣਾ ਜੀ
ਛੁਟੀਆਂ ਦੇ ਵਿਚ ਚੰਡੀਗ੍ਹੜ ਤੋਂ ਤੇਰਾ ਪਿੰਡ ਜਾਣਾ ਨੀ
ਬੱਸ ਦੇ ਪਿੱਛੇ ਪਿੱਛੇ ਮੈਂ ਗੱਡੀ ਲਾਉਂਦਾ ਸੀ
ਮੈਂ ਕਮਲਾ ਜਾ ਆਸ਼ਿਕ਼ ਤੈਨੂੰ ਪਿੰਡ ਛੱਡ ਆਉਂਦਾ ਸੀ
ਲੈਂਡਲਾਈਨ ਤੌ ਤੈਨੂੰ ਸੱਜਣਾ ਫੋਨ ਘੁਮਾਉਂਦਾ ਸੀ
ਫੋਨ ਚੱਕਣ ਪਰ ਤੇਰਾ ਮੁੱਛੜ ਬਾਪੂ ਆਉਂਦਾ ਸੀ
ਲੰਮੀ ਛੁੱਟੀ ਕੱਟ ਕੇ ਪਿੰਡ ਤੌ ਆਉਂਦੀ ਸੀ
ਨਾਲ ਸਹੇਲੀਆਂ ਮਿਲਕੇ ਕਮਲੀਏ
ਝੱਜੂ ਪਾਉਂਦੀ ਸੀ
ਇੱਕੋ ਝਟਕੇ ਵਿਚ ਥਕਾਵਟ ਸਾਰੀ ਲਹਿੰਦੀ ਸੀ
ਫੇਰ ਅਚਾਣਕ ਇਸ ਬੁੱਤ ਵਿਚ ਜਾਨ ਜੀ ਪੈਂਦੀ ਸੀ
ਕਦੇ ਯਾਰਾਂ ਨੇ ਦੱਸਣਾ ਕਿ ਤੇਰੇ ਵਾਲੀ ਆਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਇਸ ਸ਼ਹਿਰ ਚ ਇਸ਼ਕ ਜਵਾਨ ਹੋਇਆ
ਇਸ ਸ਼ਹਿਰ ਚ ਇਸ਼ਕ ਹੈਰਾਨ ਹੋਇਆ
ਇਸ ਸ਼ਹਿਰ ਚ ਪਾਈਆਂ ਜੁਦਾਈਆਂ ਜੀ
ਇਸ ਸ਼ਹਿਰ ਚ ਇਸ਼ਕ ਮਹਾਨ ਹੋਇਆ
ਹਰ ਰੁੱਤ ਨੂੰ ਤੇਰੇ ਯਾਦ ਸਨਮ
ਬਾਹਰ ਬਣਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਜਿਵੇ ਚੰਨ ਦੀ ਚਾਨਣੀ ਹੱਥਾਂ ਚੋ ਘਿਰਦੀ ਏ
ਕਿਵੇਂ ਤਿਤਲੀ ਕੋਈ ਫੁੱਲਾਂ ਦੁਆਲੇ ਫਿਰਦੀ ਏ
ਜਿਵੇਂ ਭੋਰਾ ਕੋਈ ਖੁਸ਼ਬੂ ਵਿਚ ਖੋ ਜਾਂਦਾ
ਜਿਵੇ ਦੀਵਾਨਾ ਕੋਈ ਇਸ਼ਕ ਵਿਚ ਹੋ ਜਾਂਦਾ
ਜਿਵੇ ਅੱਲੜ੍ਹ ਕੋਈ ਗੁੱਤ ਤੇ ਕੰਗਨਾ ਪਾਉਂਦੀ ਏ
ਜਿਵੇ ਵਣਜਾਰਨ ਕੋਈ ਸਾਧਾਂ ਲਾਉਂਦੀ ਏ
ਜਿਵੇ ਸਾਕੀ ਮਸ਼ਕਰੀਆਂ ਕਰੇ ਸ਼ਰਾਬੀ ਨਾਲ
ਜਿਵੇ ਬੱਚਾ ਦਿਓਰ ਕੋਈ ਖੇਡ ਦਾ ਭਾਬੀ ਨਾਲ
ਰਾਤ ਜਿਓ ਕਾਲੀ ਸਦੀਆਂ ਪਿੱਛੋਂ ਚੰਨ ਨਾਹੁੰਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਜਦ ਮਰਜੀ ਆ ਜਾਵੀ ਨੀ ਤੈਨੂੰ ਆਉਣਾ ਪੈਣਾ ਏ
ਮੇਰੇ ਨਾਲ ਮਿਲਾਕੇ ਸੁਰ ਜੇਹਾ ਗੀਤ
ਤੈਨੂੰ ਗਾਉਣਾ ਪੈਣਾ ਏ
ਗਿੱਲੀਆਂ ਇਸ ਸ਼ਹਿਰ ਦੀਆਂ
ਤੈਨੂੰ ਬੁਲਾਉਂਦੀਆਂ ਨੇ
ਅੱਧ ਖਿੜੀਆਂ ਕੱਲੀਆਂ ਨੀ
ਤੇਰੇ ਯਾਦ ਚ ਗਾਉਂਦੀਆਂ ਨੇ
ਮੇਰੇ ਸੁਕਦੇ ਨੈਣਾ ਨੂੰ ਤੂੰ ਹੰਜੂ ਦੇਜਾ ਨੀ
ਜਾ ਸਾਜੇ ਪਾਜਾ ਨੀ ਜਾ ਜਾਨ ਵੀ ਲੈ ਜਾ ਨੀ
ਮੇਰੇ ਸੁੱਖੇ ਬਾਗਾ ਤੇ
ਬਰਸ ਬਰਸਾਤ ਬਣਕੇ ਨੀ
ਬਰਸ ਬਰਸਾਤ ਬਣਕੇ ਨੀ
ਬਰਸ ਬਰਸਾਤ ਬਣਕੇ ਨੀ
ਜਾ ਸਾਹ ਸੁਤ ਲੈ ਨੀ
ਕਾਲੀ ਰਾਤ ਬਣਕੇ ਨੀ
ਕਾਲੀ ਰਾਤ ਬਣਕੇ ਨੀ
ਕਾਲੀ ਰਾਤ ਬਣਕੇ ਨੀ
ਕਾਲੀ ਰਾਤ ਬਣਕੇ ਨੀ
ਪਤਾ ਨਹੀਂ ਇਕ ਆਸ ਜੀ ਮੇਰਾ
ਤੀਰ ਬਣਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ
ਚੰਡੀਗ੍ਹੜ ਦੀ ਪੱਤਝੜ ਵੀ ਮੇਰੇ ਮੰਨ ਨੂੰ ਭਾਉਂਦੀ ਏ