Dillan De Jaani

JAIDEV KUMAR, GURDAS MAAN

ਕੁਛ ਲੋਗ ਅਜਿਹੇ ਹੁੰਦੇ ਨੇ ਜੋ ਪਲ ਪਲ ਚੇਤੇ ਆਉਂਦੇ ਨੇ
ਜੋ ਖੁਸ਼ੀ ਗਮੀ ਦੇ ਹਿੱਸੇ ਤੇ ਯਾਦਾਂ ਦਾ ਹਿੱਸਾ ਪਾਉਂਦੇ ਨੇ
ਕੁਛ ਜਿਯੋਨਦੇ ਮਾਰਿਆਂ ਵਰਗੇ ਨੇ ਕੁਝ ਮਰਕੇ ਜਿਯੋਨਾ ਚਾਹੁੰਦੇ ਨੇ
ਮਾਨਾ ਮਰਜਾਣਿਆਂ ਮਾਨਾ ਵੇ ਇਹ ਖੇਡ ਹੈ ਸਾਰੀ ਕਰਮਾ ਦੀ
ਕੁਝ ਲੋਕੀ ਬੂਟੇ ਪਟਦੇ ਨੇ ਕੁਝ ਲੋਕੀ ਬੂਟੇ ਲਾਉਂਦੇ ਨੇ
ਕੁਝ ਲੋਕੀ ਬੂਟੇ ਲਾਉਂਦੇ ਨੇ
ਬੂਟੇ ਲਾਉਣ ਵਾਲਿਆਂ ਚੋ ਇਕ ਸੀ ਮਨੋਜ ਪੰਚ

ਬਹੁਤੇ ਰੋਣ ਗੇ ਦਿਲਾਂ ਦੇ ਜਾਨੀ
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ, ਮਾਪੇ ਤੈਨੂੰ ਘੱਟ ਰੋਣਗੇ
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ., ਮਾਪੇ ਤੈਨੂੰ ਘੱਟ ਰੋਣਗੇ
ਛੱਡ ਜਾਏਂਗੀਂ ਜਦੋਂ ਇਜ ਜਗ ਫਾਨੀ
ਛੱਡ ਜਾਏਂਗੀਂ ਜਦੋਂ ਇਜ ਜਗ ਫਾਨੀ
ਮਾਪੇ ਤੈਨੂੰ ਘੱਟ ਰੋਣਗੇ
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ

ਜਿਨਾਂ ਨਾਲ ਮੌਜਾਂ ਤੁੰ ਪਿਆਰ ਦੀਆਂ ਮਾਣੀਆਂ
ਵੇਖ-ਵੇਖ ਰੋਣਗੇ ਉਹ ,ਤੇਰੀਆਂ ਨਿਸ਼ਾਨੀਆਂ
ਵੇਖ-ਵੇਖ ਰੋਣਗੇ ਉਹ ,ਤੇਰੀਆਂ ਨਿਸ਼ਾਨੀਆਂ
ਕਹਿੰਦੀ ਆਪਣਾ ਸੈਂ, ਹੋ ਗਈ ਏਂ ਬੇਗਾਨੀ
ਕਹਿੰਦੀ ਆਪਣਾ ਸੈਂ, ਹੋ ਗਈ ਏਂ ਬੇਗਾਨੀ
ਮਾਪੇ ਤੈਨੂੰ ਘੱਟ ਰੋਣਗੇ
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ

ਸਾਹਮਣੇ ਨਾ ਆਉਂਦੀ, ਅਸੀਂ ਚੁੱਪ ਕਰ ਲੈਣਾ ਸੀ
ਡੋਲੀ ਚੜ ਜਾਂਦੀ ਤੇਰਾ ਦੁੱਖ ਜ਼ਰ ਲੈਣਾ ਸੀ
ਡੋਲੀ ਚੜ ਜਾਂਦੀ ਤੇਰਾ ਦੁੱਖ ਜ਼ਰ ਲੈਣਾ ਸੀ
ਚੜੀ ਅਰਥੀ ਤੇ, ਕੀਤੀ ਬੇਇਮਾਨੀ
ਚੜੀ ਅਰਥੀ ਤੇ, ਕੀਤੀ ਬੇਇਮਾਨੀ
ਮਾਪੇ ਤੈਨੂੰ ਘੱਟ ਰੋਣਗੇ
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ

ਡੋਲੀ ਅਤੇ ਅਰਥੀ ਦਾ ਇਕੋ ਜਿਹਾ ਸਲੀਕਾ ਏ
ਸੱਜਦੀਆਂ ਦੋਵੇਂ , ਵੱਖੋ- ਵੱਖਰਾ ਤਰੀਕਾ ਏ
ਸੱਜਦੀਆਂ ਦੋਵੇਂ , ਵੱਖੋ- ਵੱਖਰਾ ਤਰੀਕਾ ਏ
ਇਕ ਘਰੋਂ ਦੂਜੀ, ਜੱਗ ਤੋਂ ਵਿਦਾ ਨੀ
ਇਕ ਘਰੋਂ ਦੂਜੀ, ਜੱਗ ਤੋਂ ਵਿਦਾ ਨੀ
ਮਾਪੇ ਤੈਨੂੰ ਘੱਟ ਰੋਣਗੇ
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ

ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ

ਦਿਲਾਂ ਦੀਆਂ ਤਰਜ਼ਾਂ, ਕੋਈ ਛੇੜਦਾ ਜ਼ਰੂਰ ਏ,
ਨੈਣਾਂ ਦੀਆਂ ਟਿੰਡਾ ਕੋਈ, ਗੇੜਦਾ ਜ਼ਰੂਰ ਏ
ਨੈਣਾਂ ਦੀਆਂ ਟਿੰਡਾ ਕੋਈ, ਗੇੜਦਾ ਜ਼ਰੂਰ ਏ
ਐਵੇਂ ਆਉਂਦਾ ਨੀ ਅੱਖਾਂ ਦੇ ਵਿਚ ਪਾਣੀ
ਐਵੇਂ ਆਉਂਦਾ ਨੀ ਅੱਖਾਂ ਦੇ ਵਿਚ ਪਾਣੀ
ਮਾਪੇ ਤੈਨੂੰ ਘੱਟ ਰੋਣਗੇ
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ.. , ਮਾਪੇ ਤੈਨੂੰ ਘੱਟ ਰੋਣਗੇ

ਘਰ ਬਾਰ ਛੱਡ ਕੇ, ਫਕੀਰ ਜਿਹੜੇ ਹੋਏ ਨੇ
ਮਰਜਾਣੇ ਮਾਨਾਂ ਉਹ ਵੀ, ਸੱਜਣਾ ਲਈ ਰੋਏ ਨੇ
ਮਰਜਾਣੇ ਮਾਨਾਂ ਉਹ ਵੀ, ਸੱਜਣਾ ਲਈ ਰੋਏ ਨੇ
ਰੋਣਾ, ਹੱਸਣਾ ਤੇ ਮੌਜ ਰੂਹਾਨੀ
ਰੋਣਾ, ਹੱਸਣਾ ਤੇ ਮੌਜ ਰੂਹਾਨੀ
ਮਾਪੇ ਤੈਨੂੰ ਘੱਟ ਰੋਣਗੇ
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ
ਨੀ ਜਿੰਦੇ ਮੇਰੀਏ ਨੀ, ਜਿੰਦੇ ਮੇਰੀਏ

Wissenswertes über das Lied Dillan De Jaani von Gurdas Maan

Wer hat das Lied “Dillan De Jaani” von Gurdas Maan komponiert?
Das Lied “Dillan De Jaani” von Gurdas Maan wurde von JAIDEV KUMAR, GURDAS MAAN komponiert.

Beliebteste Lieder von Gurdas Maan

Andere Künstler von Film score