Jawani Vich Maare Barhkan
ਉ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ
ਜਵਾਨੀ ਵਿੱਚ ਮਾਰੇ ਬੜਕਾਂ ਜਵਾਨੀ ਵਿੱਚ ਮਾਰੇ ਬੜਕਾਂ
ਬੁਰ ਆ ਆ ਆ ਆ
ਉ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ
ਜਵਾਨੀ ਵਿੱਚ ਮਾਰੇ ਬੜਕਾਂ ਜਵਾਨੀ ਵਿੱਚ ਮਾਰੇ ਬੜਕਾਂ
ਬੁਰਾ ਆ ਆ ਆ ਆ ਆ
ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਹੋ ਹੋ ਹੋ
ਜਵਾਨੀ ਠੁੱਡੇ ਮਾਰੇ ਬੁਢਾਪਾ ਠੇਡੇ ਖਾਵੇ
ਜਵਾਨੀ ਢੋਲੇ ਗਾਵੇ ਬੁਢਾਪਾ ਸੋਲੇ ਗਾਵੇ
ਜਵਾਨੀ ਠੁੱਡੇ ਮਾਰੇ ਬੁਢਾਪਾ ਠੇਡੇ ਖਾਵੇ
ਜਵਾਨੀ ਢੋਲੇ ਗਾਵੇ ਬੁਢਾਪਾ ਸੋਲੇ ਗਾਵੇ
ਜਵਾਨੀ ਝੂੰਮਰਾ ਪਾਉਦੀ ਬੁਢਾਪਾ ਝੋਲੇ ਖਾਵੇ
ਜਵਾਨੀ ਖਾਏ ਖੁਰਾਕਾ ਬੁਢਾਪਾ ਦੱਸ ਕੀ ਖਾਵੇ
ਇੱਕੋ ਰੋਟੀ ਦੇ ਡਕਾਰ ਨਾਲ ਰੱਜਦਾ
ਇੱਕੋ ਰੋਟੀ ਦੇ ਡਕਾਰ ਨਾਲ ਰੱਜਦਾ
ਜਵਾਨੀ ਵਿੱਚ ਲਾਵੇ ਸ਼ਰਤਾ ਜਵਾਨੀ ਵਿੱਚ ਲਾਵੇ ਸ਼ਰਤਾਂ
ਉ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ
ਜਵਾਨੀ ਵਿੱਚ ਮਾਰੇ ਬੜਕਾਂ ਜਵਾਨੀ ਵਿੱਚ ਮਾਰੇ ਬੜਕਾਂ
ਬੁੜਾ ਬੁਰਾ ਆ ਆ ਆ ਆ ਆ
ਉ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਹੋ
ਜਵਾਨੀ ਥੱਲੇ ਨਾ ਵੇਹਦੀ ਬੁਢਾਪਾ ਉੱਤੇ ਨਾ ਵੇਖੇ
ਜਵਾਨੀ ਥਾਣੇ ਠੇਕੇ ਬੁਢਾਪਾ ਮੱਥੇ ਟੇਕੇ
ਜਵਾਨੀ ਹੁਸਨ ਹਵਾਲੇ ਬੁਢਾਪਾ ਰੱਬ ਦੇ ਲੇਖੇ
ਜਵਾਨੀ ਮਾਰੇ ਟੱਕਰਾਂ ਬੁਢਾਪਾ ਹੱਡੀਆਂ ਸੇਕੇ
ਉ ਜਿਹੜੀ ਸੱਟ ਦਾ ਪਤਾ ਨੀ ਸੀ ਲਗਦਾ
ਜਿਹੜੀ ਸੱਟ ਦਾ ਪਤਾ ਨੀ ਸੀ ਲਗਦਾ
ਬੁਢਾਪੇ ਵਿੱਚ ਪੈਣ ਰੜਕਾ ਬੁਢਾਪੇ ਵਿਚ ਪੈਣ ਰੜਕਾ
ਉ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ
ਜਵਾਨੀ ਵਿੱਚ ਮਾਰੇ ਬੜਕਾ ਜਵਾਨੀ ਵਿੱਚ ਮਾਰੇ ਬੜਕਾਂ
ਬੁਰਾ ਆਆਆਆਆ
ਉ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਆ ਹੋ
ਜਵਾਨੀ ਜੀਵਣ ਜੋਗੀ ਬੁਢਾਪਾ ਮਰਨੇ ਜੋਗਾ
ਜਵਾਨੀ ਮਿੱਤਰਾਂ ਜੋਗੀ ਬੁਢਾਪਾ ਪੁੱਤਰਾਂ ਜੋਗਾ
ਜਵਾਨੀ ਜੀਵਣ ਜੋਗੀ ਬੁਢਾਪਾ ਮਰਨੇ ਜੋਗਾ
ਜਵਾਨੀ ਮਿੱਤਰਾਂ ਜੋਗੀ ਬੁਢਾਪਾ ਪੁੱਤਰਾਂ ਜੋਗਾ
ਜਵਾਨੀ ਖੋਵਣ ਜੋਗੀ ਬੁਢਾਪਾ ਮੰਗਣ ਜੋਗਾ
ਜਵਾਨੀ ਬੜਕਾਂ ਜੋਗੀ ਬੁਢਾਪਾ ਖੰਘਣ ਜੋਗਾ
ਚਿੱਟੀ ਦਾੜ੍ਹੀ ਨੂੰ ਖਿਆਲ ਰਹਿੰਦਾ ਪੱਗ ਦਾ
ਚਿੱਟੀ ਦਾੜ੍ਹੀ ਨੂੰ ਖਿਆਲ ਰਹਿੰਦਾ ਪੱਗ ਦਾ
ਜਵਾਨੀ ਵਿੱਚ ਪੱਟੇ ਸੜਕਾਂ ਜਵਾਨੀ ਵਿੱਚ ਪੱਟੇ ਸੜਕਾਂ
ਉ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ ਬੁੱਢੇ ਹੋਏ ਤੋਂ ਖੰਘੂਰਾ ਵੀ ਨਹੀਂ ਵੱਜਦਾ
ਜਵਾਨੀ ਵਿੱਚ ਮਾਰੇ ਬੜਕਾਂ ਜਵਾਨੀ ਵਿੱਚ ਮਾਰੇ ਬੜਕਾਂ
ਬੁਰਾ ਆਆਆਆਆ
ਉ ਮਰਜਾਣਾ ਸੀ ਗਵੱਈਆ ਕਿਹੜੀ ਗੱਲ ਦਾ
ਮਰਜਾਣਾ ਸੀ ਗਵੱਈਆ ਕਿਹੜੀ ਗੱਲ ਦਾ
ਰੱਬ ਨੇ ਚੜਾਈਆਂ ਚੜਤਾਂ ਉ ਰੱਬ ਨੇ ਚੜਾਈਆਂ ਚੜਤਾਂ
ਜਵਾਨੀ ਵਿੱਚ ਮਾਰੇ ਬੜਕਾ ਜਵਾਨੀ ਵਿੱਚ ਮਾਰੇ ਬੜਕਾਂ
ਬੁਰਾ ਆਆਆਆਆ