Tut Gai Tarak Karke [Jhankar Beats]

Jaswant Bhawra, Gurdas Mann

ਸ਼ਹਿਰ ਭਮਬੋਰ ਚ ਵਸਦੀਓ ਕੁੜੀਓ
ਨਾ ਨੱਕ ਵਿੱਚ ਨੱਥਣੀ ਪਾਇਉ
ਮੈ ਭੁੱਲ ਗਈ ਤੁਸੀ ਭੁੱਲ ਨਾ ਜਾਣਾ
ਯਾਰੀ ਨਾਲ ਬਲੋਚਾ ਨਾ ਲਾਇਉ
ਲਾਈ ਬੇਕਦਰਾਂ ਨਾਲ ਯਾਰੀ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ
ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ
ਬੋਲ ਪੁਗਾਣੇ ਔਖੇ ਨੀ ਜਿਉ ਅੱਬਰੋ ਲਾਹੁਣੇ ਤਾਰੇ
ਓੁਹ ਸਿਰ ਵੱਟੇ ਜੋ ਅਸੀ ਵਟਾਈ
ਯਾਰਾ ਦੀ ਸਰਦਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਓੁਹ ਸਾਉਣ ਮਹੀਨੇ ਪਿੱਪਲੀ ਪੀਘਾਂ
ਓੁਹ ਸਾਉਣ ਮਹੀਨੇ ਪਿੱਪਲੀ ਪੀਘਾਂ
ਸਈਆ ਝੂਟਣ ਆਈਆ
ਮਿੱਠੇ ਮਿੱਠੇ ਬੋਲ ਬੋਲ ਕੇ ਦਿੱਲ ਨੂੰ ਚਿਣਗਾ ਲਾਈਆ
ਝੂਟੇ ਝੂਟ ਗਈਆ ਸਭ ਪਿਆਰ ਦੀਆ ਤਰਹਾਈਆ
ਝੂਟੇ ਝੂਟ ਗਈਆ ਸਭ ਪਿਆਰ ਦੀਆ ਤਰਹਾਈਆ
ਓੁਹ ਜਦ ਝੂਟਾ ਝੁਟਣ ਦੀ ਆਈ ਮੈਂ ਤੱਤਣੀ ਦੀ ਵਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਇਕ ਦਿਨ ਰਾਤ ਬਰਾਤੇ ਮੈੰਨੂੰ ਐਸਾ ਸੁਪਨਾ ਆਇਆ ਨੀ
ਇੱਕ ਦਿਨ ਰਾਤ ਬਰਾਤੇ ਮੈੰਨੂੰ ਐਸਾ ਸੁਪਨਾ ਆਇਆ ਨੀ
ਜਿਵੇ ਕਿਸੇ ਪਰਦੇਸੀ ਨੇ ਮੈਨੂੰ ਆਪਣਾ ਸਮਝ ਬੁਲਾਇਆ
ਓੁਸਨੇ ਮੇਰਾ ਦੁੱਖ ਸੂੱਖ ਆਪਣੇ ਹੰਜੂਆ ਨਾਲ ਵਟਾਇਆ
ਓੁਸਨੇ ਮੇਰਾ ਦੁੱਖ ਸੂੱਖ ਆਪਣੇ ਹੰਜੂਆ ਨਾਲ ਵਟਾਇਆ
ਓੁਹ ਅੱਖ ਖੁੱਲੀ ਤੇ ਨਜਰ ਨਾ ਆਇਆ ਨੈਣਾ ਦਾ ਵਪਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ ​

Wissenswertes über das Lied Tut Gai Tarak Karke [Jhankar Beats] von Gurdas Maan

Wer hat das Lied “Tut Gai Tarak Karke [Jhankar Beats]” von Gurdas Maan komponiert?
Das Lied “Tut Gai Tarak Karke [Jhankar Beats]” von Gurdas Maan wurde von Jaswant Bhawra, Gurdas Mann komponiert.

Beliebteste Lieder von Gurdas Maan

Andere Künstler von Film score