Uthan da Vela
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ
ਤੇਰੇ ਸਿਰ ਤੇ ਚੋਅ ਚੋਅ ਚਾਨਣ
ਗਏ ਨੇ ਤੇਰੇ ਜੁੱਟ ਵੇ ਜੁੱਟਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ
ਕਿਉਂ ਪਾਂਧੇ ਨੂੰ ਹੱਥ ਵਖਾਵੇਂ
ਕੀ ਤੇਰੀ ਤਕਦੀਰ ਮੜ੍ਹੀ ਐ
ਤੇਰੀ ਗ਼ੈਰਤ ਟੋਢੀ ਬੱਚਿਆਂ
ਵੀਰਾ ਲੀਰੋ ਲੀਰ ਕਰੀ ਐ
ਜੋ ਤੇਰੀ ਦਸਤਾਰ ਨੂੰ ਪੈਂਦੇ
ਤੋੜ ਦੇਵੀਂ ਉਹ ਗੁੱਟ ਵੇ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ
ਸੁੱਤਿਆ ਵੇ ਇਹ ਧਰਤ ਹੈ ਕੇਹੀ
ਜਿਥੇ ਮਾਂ ਤੇ ਪੁੱਤ ਦਾ ਰਿਸ਼ਤਾ
ਕੁਝ ਟੁਕੜੇ ਕੁਝ ਟਕਿਆਂ ਬਦਲੇ
ਮਾਸ ਦੇ ਵਾਂਗੂੰ ਹੱਟੀਏਂ ਵਿਕਦਾ
ਲੂਸ ਗਿਆ ਮਜ਼ਦੂਰ ਦਾ ਪਿੰਡਾ
ਜੇਠ ਹਾੜ੍ਹ ਦਾ ਹੁੱਟ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ
ਪਿੰਡਾਂ ਦੀ ਸਭ ਰੌਣਕ ਢੋਈ
ਢੱਗਿਆਂ ਦੇ ਕੰਧਿਆਂ 'ਤੇ ਸ਼ਹਿਰਾਂ
ਤੇਰਿਆਂ ਚਾਵਾਂ ਦੇ ਨਿੱਤ ਮੁਰਦੇ
ਸਿਰ 'ਤੇ ਢੋਵਣ ਤੇਰੀਆਂ ਨਹਿਰਾਂ
ਤੂੰ ਖੰਡੇ ਦੀ ਧਾਰ ਦੇ ਵਿੱਚੋਂ
ਲਿਸ਼ਕ ਵਾਂਗਰਾਂ ਫੁੱਟ ਵੇ ਫੁੱਟਣ ਦਾ ਵੇਲਾ
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ