Teeka

Happy Raikoti

ਹਾਂ ਜਦੋਂ ਤੂੰ ਨਿੱਕਾ ਹੁੰਦਾ ਸੀ
ਕਦੇ ਤੈਨੂੰ ਤਾਪ ਚੱੜਦਾ ਸੀ
ਮੈਂ Doctor ਦੇ ਨਹੀ ਜਾਣਾ
ਤੂੰ ਮੇਰੇ ਨਾਲ ਲੜਦਾ ਸੀ
ਹੋ ਅੱਜ ਕਿਥੋਂ ਆ ਗਈ ਦਲੇਰੀ ਚੰਨ ਵੇ
ਕਿੱਦਾਂ ਮੰਨ ਸਮਝਾ ਲਿਆ
ਹਾਂ ਨਿੱਕਾ ਹੁੰਦਾ ਡਰਦਾ ਰਿਹਾ ਟੀਕਿਆਂ ਤੋਂ
ਅੱਜ ਕਿੱਦਾਂ ਲਾ ਲਿਆ , ਹੋ ਪੁੱਤ ਕਿੱਦਾਂ ਲਾ ਲਿਆ
ਤੂੰ ਨਿੱਕਾ ਹੁੰਦਾ ਡਰਦਾ ਰਿਹਾ ਟੀਕਿਆਂ ਤੋਂ
ਅੱਜ ਕਿੱਦਾਂ ਲਾ ਲਿਆ , ਏ ਮੇਰਾ ਪੁੱਤ ਖਾ ਲਿਆ ਹੋ ਹੋ

ਹੋ ਤੇਰੇ ਸੁਪਨੇ ਕਿੱਥੇ ਗਏ
ਪੁੱਤ ਪੈਲੀ ਲੈਣੇ ਦੇ
ਹੋ ਦੱਸ ਕੌਣ ਛਡਾਉਗਾ
ਜਿਹੜੀ ਪਈ ਆ ਗਿਹਣੇ ਦੇ
ਓ ਮਾਂ ਤੇਰੀ ਰੁਲਜੂ ਸ਼ਰੀਕਯਾ ਦੇ ਵੇਹੜੇ
ਕੈਸਾ ਕਰਮ ਕੰਮਾ ਲੇਯਾ
ਨਿੱਕਾ ਹੁੰਦਾ ਡਰਦਾ ਰਿਹਾ ਟੀਕਿਆਂ ਤੋਂ
ਅੱਜ ਕਿੱਦਾਂ ਲਾ ਲਿਆ, ਹੋ ਪੁੱਤ ਕਿੱਦਾਂ ਲਾ ਲਿਆ
ਤੂੰ ਨਿੱਕਾ ਹੁੰਦਾ ਡਰਦਾ ਰਿਹਾ ਟੀਕਿਆਂ ਤੋਂ
ਅੱਜ ਕਿੱਦਾਂ ਲਾ ਲਿਆ ,ਹੋ ਮੇਰਾ ਪੁੱਤ ਖਾ ਲਿਆ

ਹੋ ਸੋਹ ਖਾ ਕੇ ਬਾਣੀ ਦੀ
ਐਥੇ ਹਾਕਮ ਮੁਕਰ ਗਏ
ਆਪਣਾ ਢਿੱਡ ਭਰਨੇ ਲਈ
ਪੰਜਾਬ ਹੀ ਟੁਕਰ ਗਏ
ਹੋ ਆਪਣਾ ਢਿੱਡ ਭਰਨੇ ਲਈ
ਪੰਜਾਬ ਹੀ ਟੁਕਰ ਗਏ
ਬੁਣੇ ਹੋਏ ਕੰਨਾ ਤਾਈਂ ਹੁੰਦਾ ਨੀ ਅਸਰ
ਕੋਈ ਲੋਕਾਂ ਦੀ ਆਵਾਜ਼ ਦਾ
ਤੂੰ ਨਿੱਕਾ ਹੁੰਦਾ ਡਰਦਾ ਰਿਹਾ ਟੀਕਿਆਂ ਤੋਂ
ਅੱਜ ਕਿੱਦਾਂ ਲਾ ਲਿਆ, ਹੋ ਪੁੱਤ ਕਿੱਦਾਂ ਲਾ ਲਿਆ
ਨਿੱਕਾ ਹੁੰਦਾ ਡਰਦਾ ਰਿਹਾ ਟੀਕਿਆਂ ਤੋਂ
ਅੱਜ ਕਿੱਦਾਂ ਲਾ ਲਿਆ , ਏ ਮੇਰਾ ਪੁੱਤ ਖਾ ਲਿਆ

Beliebteste Lieder von Happy Raikoti

Andere Künstler von Film score