Vadda Angrez

Babu Rajab Ali, Kanwar Grewal

ਪੰਜਾਬੀ ਬੋਲੀ, ਪੰਜਾਬੀ ਬੋਲੀ
ਪੰਜਾਬੀ ਬੋਲੀ, ਪੰਜਾਬੀ
ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ
ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ
ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ
ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ
ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ
ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ
ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ
ਓ ਸੋਹਣਿਆ ਪੰਜਾਬੀ ਬੋਲੀ
ਮਿੱਠਿਆ ਪੰਜਾਬੀ ਬੋਲੀ
ਸ਼ੇਰ ਬੱਗਿਆ ਪੰਜਾਬੀ ਬੋਲੀ ਓ

ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ
ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ
ਆਪ ਦੀ ਜ਼ਬਾਨ ‘ਚ, ਕਿਤਾਬ ਲੋਕੀ ਛਾਪਦੀ
ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ
ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ
ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ
ਚੜ੍ਹੀ ‘ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ
ਓ ਸੋਹਣਿਆ ਪੰਜਾਬੀ ਬੋਲੀ
ਮਿੱਠਿਆ ਪੰਜਾਬੀ ਬੋਲੀ
ਸ਼ੇਰ ਬੱਗਿਆ ਪੰਜਾਬੀ ਬੋਲੀ ਓ

ਬਾਬੇ ਗੁਰੂ ਨਾਨਕ ਗ੍ਰੰਥ ਰਚੇ ਜੀ
ਸ਼ੌਂਕ ਨਾਲ ਲੱਗਦੇ ਪੜ੍ਹਨ ਬੱਚੇ ਜੀ
ਸ਼ੌਂਕ ਨਾਲ ਲੱਗਦੇ ਪੜ੍ਹਨ ਬੱਚੇ ਜੀ
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ
ਮਿੱਠੇ ਬੋਲ ਬੋਲੀਦੇ ਪੰਜਾਬੀ ਬੋਲੀ ਦੇ
ਮਿੱਠੇ ਬੋਲ ਬੋਲੀਦੇ ਪੰਜਾਬੀ ਬੋਲੀ ਦੇ
ਸੋਹਣੇ ਬੋਲ ਬੋਲੀਦੇ ਪੰਜਾਬੀ ਬੋਲੀ ਦੇ

ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ
ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ
ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ
ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ
ਪੇਟ ਦੀ ਦਰਦ ਨੂੰ, ਕਰੂ ਕੀ ਗੋਲੀ ਤਾਪ ਦੀ
ਮਾਦਰੀ ਜ਼ਬਾਨ ਛੱਡ, ਗ਼ੈਰਾਂ ਦੇ ਮਗਰ ਲੱਗਾ
ਏਦੂੰ ਵੱਧ ਬੇਵਕੂਫ਼ ਕਿਹੜੀ ਗੱਲ ਪਾਪ ਦੀ
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ
ਓ ਸੋਹਣਿਆ ਪੰਜਾਬੀ ਬੋਲੀ
ਮਿੱਠਿਆ ਪੰਜਾਬੀ ਬੋਲੀ
ਸ਼ੇਰ ਬੱਗਿਆ ਪੰਜਾਬੀ ਬੋਲੀ ਓ ਸੋਹਣਿਆਂ

Beliebteste Lieder von Kanwar Grewal

Andere Künstler von Indian music