Barfest
Mxrci
ਨੁੱਕਰ ਤੇ ਵੈਲੀ ਆ ਪਿੰਡ ਵੈਲੀ ਚ ਆ ਨੁਕਰੇ ਆ ਨੀ
ਰਹਿਮਤਾਂ ਦੇ ਧਨੀ ਸਦਾ ਬਣੇ ਨੀ ਬੇਸ਼ੁਕਰੇ ਨੀ
Point to be noted ਤੇ note ਕੋਲ ਵਾਧੂ ਏ ਨੀ
ਪਟੇ ਆ leather ਤੇ ਟਾਇਰ ਆ ਰਾਡੋ ਦੇ ਨੀ
ਜੇਬ ਨੂੰ ਲਵਾਈ ਹਵਾ ਯਾਰੀਆਂ ਤੇ ਯਾਰਾਂ ਨੇ
ਮਾਰੀਆਂ ਨੀ ਗੱਲਾਂ ਪਰ ਰਹੀ ਦਾ ਆ ਮਾਰਾਂ ਤੇ ਨੀ
Anything else ਨਾ jealous ਆ ਕਿਸੇ ਤੋਂ
ਅਸੀਂ ਤਾ ਸਗੋਂ ਵੰਡ ਦਈਏ ਆਪਣੇ ਵੀ ਹਿੱਸੇ ਚੋ
ਪਿਆਰ ਤੇ ਤਫ਼ਾਕ ਪੂਰਾ ਬਿੱਲੋ ਸਾਡੀ ਯਾਰੀ ਚ
ਪਖੜ ਨੀ ਬੀਜੇ ਕਦੇ ਯਾਰੀ ਦੀ ਕਿਆਰੀ ਚ
ਪਤਾ ਆ ਬਾਖੂਬੀ ਸਾਡਾ ਕਲ ਦਾ ਕੀ seen ਆ
Target ਟੀਸੀ ਆ ਤੇ ਉਮਰਾਂ ਤੋਂ teen ਆ
ਨੀ ਪੈਸੇ ਕਿਥੋਂ ਆਵੇ ਬਿੱਲੋ ED ਲੱਭ ਥਕਗੀ
ਨੀ ਚਰਚਾ ਏ ਅਖਬਾਰ ਅਖਬਾਰ ਛਪਗੀ
ਨੀ ਜੰਮੀ ਪਲੀ ਬਾਹਰ ਬਾਹਰਲੇ ਔਰੇ ਚ
ਫਰਕ ਨੀ ਪਤਾ ਤੈਨੂੰ ਹੋੜੇ ਤੇ ਘਨੋਡੇ ਚ
ਰੋਚਕ ਜੇ ਤੱਥ ਬੜੇ ਸੱਥ ਚ ਮੈ ਸੁਣਿਆ ਨੀ
ਓਹਨਾ ਚੋ ਹੀ ਚੱਕ ਗੱਲਾਂ ਗੀਤਾਂ ਚ ਮੈ ਖੁਣਿਆ
ਸਾਡੇ ਵੀ ਖਾਤੇ ਪੂਰੇ ਆ ਤੇ ਲਾਈਏ ਵਿਚ ਚੁਬੀਆਂ
ਸ਼ਹਿਰ ਵਿਚ ਕਿਥੇ ਨੇ ਜੋ ਪਿੰਡਾ ਵਿਚ ਖੂਬੀਆਂ
ਓ ਤੁੜਿਆਂ ਦੇ ਕੂਪ ਨੇ ਜੋ ਪਿਰਾਮਿਡ ਮਿਸਰ ਦੇ
ਸੋਨੇ ਦੇ ਕਲੀਪਾ ਜਿਹੇ ਸਿੱਟੇ ਨਿਸਰਗੇ
Almost done ਆ ਨੀ ਮਨਸੂਬੇ ਜਿੰਦਗੀ ਦੇ
ਚੀੜੇ ਆ ਇਰਾਦੇ ਸਾਡੇ ਇੱਟ ਜਮਾ ਖਿੰਗਰੀ ਜਿਹੇ
ਭਰ ਆਈਆਂ ਮੁੱਛਾਂ mature ਹੋ ਗਏ
ਕਿਸੇ ਖੜਨਾ ਨੀ ਨਾਲ ਅਸੀਂ sure ਹੋ ਗਏ
ਏਦਾਂ ਕਢੀਏ crew ਚੋ ਜੇ ਕਰੇ ਕੋਈ snitch
ਅਧਖੜੇ ਮੋਚਨੇ ਨਾਲ ਧੌਣਾ ਜਿਵੇਂ ਖਿੱਚਦਾ
ਜਿਥੋਂ ਰੋਕਿਆ ਬਾਪੂ ਨੇ ਕੰਮ ਮੁੜ ਕੇ ਨੀ ਕੀਤਾ
ਜਿਹੜਾ ਸੁੱਧ ਬੁੱਧ ਜੀ ਭੁਲਾਵੇ ਪਾਣੀ ਨੀ ਮੈ ਪੀਤਾ
ਚੱੜਤਾ ਦੇ ਚੜ ਗਏ plan ਤਾਹਿ ਤਾਂ ਨੇ
ਸਾਡੇ ਮੁੜਕੇ ਚ molecules ਮੇਹਨਤਾ ਦੇ
ਪੱਕਾ ਸੁਨ ਪ੍ਰਸ਼ੰਗ ਢਾਡੀ ਦਿਲ ਭਰਦੇ
ਜਿੰਦਗੀ ਦੇ ਕਰਨੇ ਮੁਕਾਮ ਸਾਰੇ ਸਰ ਨੇ ਨੀ
ਜਿੰਦਗੀ ਦੇ ਕਰਨੇ ਮੁਕਾਮ ਸਾਰੇ ਸਰ ਨੇ ਨੀ