Zulf

Nirvair Pannu

ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਓ ਤੇਰਾ ਮੁਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
ਤੈਨੂ ਘੜਨ ਲੱਗਿਆਂ ਰੱਬ ਵੀ ਸੋਚਿਆ ਹੋਣਾ ਏ
ਕੋਲ ਬਿਠਾ ਲ ਗਲ ਨਾਲ ਲਾ ਲੇ
ਕੁਝ ਤਾਂ ਸੋਚ ਨੀ ਸਾਡੇ ਬਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ

ਚੁੰਨੀ ਓਹਲੇ ਨਾ ਰਖ ਮੁਖ ਤੂ ਸਾਨੂੰ ਤੱਕਣ ਦੇ
ਓ ਤੇਰੇ ਰੂਪ ਦੇ ਏਸ ਜਲਾਲ ਚ ਸਾਨੂੰ ਮਚਣ ਦੇ
ਓ ਜੁਂਗ ਵੀ ਛੱਡਿਆ ਸੰਗ ਵੀ ਛੱਡਿਆ
ਮੈਂ ਤਾਂ ਛੱਡਤੇ ਤਖਤ ਹਜ਼ਾਰੇ
ਓ ਤੂ ਜਦ ਆਵੇਈਂ ਜ਼ੁੱਲਫ ਘੁਮਵੇਈਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਓ ਪੈਡ ਤੇਰੀ ਦਾ ਰੇਤਾ ਚੁੰਮਦਾ ਰਿਹਨਾ ਵਾ
ਓ ਤੂ ਜਿਥੋਂ ਦੀ ਲੰਘਜੇ ਓਥੇ ਹੀ ਬੇਹਨਾ ਵਾ
ਤੇਰੀ ਫੱਬਤ ਦੇਖ ਮੁਹੱਬਤ
ਸਾਰੇ ਹੀ ਢਾਅ ਗਾਯੀ ਬਲਖ ਬੁਖ਼ਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ
ਕੀ ਪਤਾ ਸੁਰਗਾ ਨਾਲ ਖਿਹਜੇ ਨਾ ਮੇਰਾ
ਓ ਇਕ ਵਾਰੀ ਤੂ ਮੁਖ ਚੋ ਲੇ ਦੇ ਨਾ ਮੇਰਾ
ਮੰਗੇ ਤੇਰੀ ਖੈਰ ਆਹਾ ਨਿਰਵੈਰ
ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ

Beliebteste Lieder von Nirvair Pannu

Andere Künstler von Indian music