Hazaarey Wala Munda [Original]
ਦਰਿਆ ਚਨਾਬ ਦੇ ਲਹਿੰਦੇ ਵਾਲੇ ਪਾਸੇ
ਖ਼ੇਦੋ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਵਾਲਾ ਮੁੰਡਾ ਸਾਹਿਬ
ਤੇ ਓਥੋਂ ਤਕਰੀਬਨ 120 ਮੀਲ ਚੜਦੇ ਪਾਸੇ ਹੀਰ ਸਯਾਲ
ਦੇ ਪਿੰਡ ਚੰਗ ਮੰਗਿਆਣਾ ਦੀ ਕੁੜੀ ਨੂਰ
ਸ਼ਾਇਦ ਇਥੋਂ ਦੀਆਂ ਫਿਜ਼ਾਵਾਂ ਚ
ਫ਼ਜ਼ਲਾ ਤੋਂ ਇਸ਼ਕ ਸਮਾਇਆ ਹੋਇਆ ਹੈ
ਤਾਂਹੀਓਂ ਅੱਜ ਫੇਰ ਨੂਰ ਦੀਆਂ ਵੰਗਾਂ ਚੋ ਹੀਰ ਦੀ ਹੁੱਕ ਬੋਲਦੀ ਹੈ
ਸ਼ਾਲਾ ਇਸ ਬਾਰੀ ਇਹ ਕਿੱਸਾ ਖੁਸ਼ਨੁਮਾ ਰੁੱਤਾਂ ਦਾ ਹਾਣੀ ਹੋਵੇ
ਹਲੇ ਚਂਗੇ ਲਗਦੇ ਨੀ
ਕੋਯਲੇ ਤੇਰੇ ਬੋਲ ਨੀ
ਉਹਦੋਂ ਗਾਵੀਂ ਆਕੇ
ਉਹਦੋਂ ਗਾਵੀਂ ਆਕੇ ਜਦੋਂ
ਮਹਿਯਾ ਹੋਯ ਕੋਲ ਨੀ
ਹਲੇ ਚਂਗੇ ਲਗਦੇ ਨੀ
ਸੁਣ ਹਿਰਨਾ ਸਾਡੇ ਕੋਲ ਨਾ ਘੁਮ ਵੇ
ਸਾਡਾ ਚਿਤ ਨੀ ਰਾਜ਼ੀ
ਅੱਸੀ ਨੀ ਤਕਨੀ ਚਲ ਤੇਰੀ ਨਾ
ਤੇਰੀ ਸ਼ਰਾਰਤ ਬਾਜ਼ੀ
ਅੱਜ ਸਾਡੀ ਗਲ ਮਨ ਕੇ ਜਾ
ਜ਼ਰਾ ਚੜਕੇ ਤਾਬ ਤੇ ਵੇਖੀਂ
ਸ਼ਾਯਦ ਮੇਰਾ ਸਰਤਾਜ ਦਿਸੇ
ਜ਼ਰਾ ਖੜਕੇ ਤਾਬ ਤੇ ਵੇਖੀ
ਤੇ ਦਸੀ ਕਦੋਂ ਆਔਗਾ
ਹੋ ਦਸੀ ਕਦੋਂ ਆਔਗਾ
ਹਜ਼ਾਰੇਯ ਵਾਲਾ ਮੁੰਡਾ
ਸੀਨੇ ਨਾਲ ਲਾਔਗਾ
ਹਜ਼ਾਰੇ ਵਾਲਾ ਮੁੰਡਾ
ਹੋ ਦਸੀ ਕਦੋਂ ਆਔਗਾ
ਹਜ਼ਾਰੇਯ ਵਾਲਾ ਮੁੰਡਾ
ਸੀਨੇ ਨਾਲ ਲਾਔਗਾ
ਹਜ਼ਾਰੇ ਵਾਲਾ ਮੁੰਡਾ
ਕੰਨਾਂ ਦੇ ਝੁੱਮਕੇਆ ਵੇ
ਹਵਾ ਵਿਚ ਰਉਂ ਗਯਾ ਵੇ
ਸਿਰੇ ਦੀਏ ਸਗੀਏ ਨੀ
ਬਾਲਾ ਨਾਲ ਲਗੀਏ ਨੀ
ਹੋ ਗੁੱਤ ਦੇ ਪਰਾੰਦੇਯਾ ਵੇ
ਤੱਸੋਂ ਵਾਲ ਖੰਡੇਯਾ ਵੇ
ਗਲੇ ਦੀ ਤਵੀਤੀਏ ਨੀ
ਚੂਪੋ ਚੁਪ ਪਿਤੀਏ ਨੀ
ਹੋ ਦਸੀ ਕਦੋਂ ਆਔਗਾ
ਹਜ਼ਾਰੇ ਵਾਲਾ ਮੁੰਡਾ
ਸੀਨੇ ਨਾਲ ਲਾਔਗਾ
ਹਜ਼ਾਰੇ ਵਾਲਾ ਮੁੰਡਾ
ਸਾਨੂੰ ਸਾਡੇ ਚਾਹ ਜਿਹੇ ਨੀ ਜੀਨ ਦੇਂਦੇ
ਉਪਰੋਂ ਉਸਦੇ ਰਾਹ ਜਿਹੇ ਨੀ ਜੀਨ ਦਿੰਦੇ
ਉਸਨੇ ਜੇ ਕਰ ਲਾਇੀਆਨ ਤੋੜ ਚੜਾਵੇ ਵੀ
ਇਹਨਾਂ ਚਿਰ ਕ੍ਯੂਂ ਲਯਾ ਫੇਰਾ ਪਾਵੇ ਵੀ
ਓ ਇਸ਼੍ਕ਼ ਲੜਾਕੇ ਡਰਨਾ ਵੀ ਗੁਸਤਾਖੀ ਆਏ
ਪਰ ਬੇਮਤਲਬ ਦੁਖ ਜਰਨਾ ਵੀ ਗੁਸਤਾਖੀ ਆਏ
ਬੇਮਤਲਬ ਦੁਖ ਜਰਨਾ ਵੀ ਗੁਸਤਾਖੀ ਆਏ
ਹਾਏ ਸੁਖੀ ਸਾਂਦੀ ਸ਼ੌਕ ਸ਼ੌਕ ਵਿਚ
ਰੋਗ ਕੁਲੈਣੇ ਲਾ ਬੈਠੇ
ਰੋਗ ਕੁਲੈਣੇ ਲਾ ਬੈਠੇ
ਅੱਲੜ ਉਮਰਾ ਨਿਆਣੀ ਦੇ ਵਿਚ
ਉਮਰਾਂ ਡਾਂਤੇ ਲਾ ਬੈਠੇ
ਉਮਰਾਂ ਡਾਂਤੇ ਲਾ ਬੈਠੇ
ਨੀ ਕਦੋਂ ਆਔਗਾ
ਹਜ਼ਾਰੇ ਵਾਲਾ ਮੁੰਡਾ
ਸੀਨੇ ਨਾਲ ਲਾਔਗਾ
ਹਜ਼ਾਰੇ ਵਾਲਾ ਮੁੰਡਾ
ਹੋ ਮੇਰੇ ਕੰਨ ਵਿਚ ਕਹਾ ਖੁਦਾ ਨੇ
ਜਿਗਰਾ ਰਖੀ ਡੋਲੀ ਨਾ
ਆਖਿਰ ਨੂ ਵਸਲ ਤਾਂ ਹੋਣੇ
ਬਸ ਚੁਪ ਕਰ ਜਾ ਬੋਲੀ ਨਾ
ਆਖਿਰ ਨੂ ਵਸਲ ਤਾਂ ਹੋਣੇ
ਬਸ ਚੁਪ ਕਰ ਜਾ ਬੋਲੀ ਨਾ
ਪਰ ਮੈਂ ਤਾਂ ਰਬ ਨੂ ਕਹਿਤਾ
ਮੇਰਾ ਮਹਿਯਾ ਹੁੰਨੇ ਮਿਲਾਓ
ਸਾਨੂ ਉਸ ਬਿਨ ਸਮਝ ਨੀ ਔਂਦਾ
ਤੁਸੀ ਸਾਨੂ ਨਾ ਸਮਝਾਓ
ਗਲ ਸੁਣ ਨੀ ਤੇਜ਼ ਹਵਾਏ
ਰਮਜ਼ ਕੀਤੇ ਬੋਲੀ ਨਾ
ਸੱਦੇ ਵਸਲ ਦੀ ਆਸ ਦੀ ਖੁਸ਼ਬੂ
ਇਸ ਜਂਗਲ ਵਿਚ ਘੋਲੀ ਨਾ
ਸੱਦੇ ਵਸਲ ਦੀ ਆਸ ਦੀ ਖੁਸ਼ਬੂ
ਇਸ ਜਂਗਲ ਵਿਚ ਘੋਲੀ ਨਾ
ਜੇ ਕਿਦਰੇ ਸਰਤਾਜ ਸਤਇੰਦੇਰ
ਸਾਡੇ ਪਿੰਡ ਨੂ ਆਵੇ
ਸਾਡੇ ਪਿੰਡ ਨੂ ਆਵੇ
ਬਾਹਓਂ ਪਕੜ ਬਿਠਾਵਾਂ ਨੀ ਮੈਂ
ਵੇਖਾ ਤੇ ਓ ਗਾਵੇ
ਵੇਖਾ ਤੇ ਓ ਗਾਵੇ
ਸਾਡਾ ਗੀਤ ਗਾਔਗਾ
ਹੋ ਸਾਡਾ ਗੀਤ ਗਾਔਗਾ
ਹਜ਼ਾਰੇ ਵਾਲਾ ਮੁੰਡਾ
ਦੱਸੀ ਕਦੋਂ ਆਔਗਾ
ਹਜ਼ਾਰੇ ਵਾਲਾ ਮੁੰਡਾ
ਸੀਨੇ ਨਾਲ ਲਾਔਗਾ
ਹਜ਼ਾਰੇ ਵਾਲਾ ਮੁੰਡਾ