Moh Ey Purana

Satinder Sartaaj

ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਏ

ਏਨੀ ਛੇਤੀ ਪੱਕੀਆਂ ਪ੍ਰੀਤਾਂ ਨਹੀਓ ਪੈਂਦੀਆਂ
ਰੀਝਾਂ ਨੇੜੇ ਆਓਂਦਿਆਂ ਵੀ ਕਾਫੀ ਸਮਾਂ ਲੈਂਦੀਆਂ
ਏਨੀ ਛੇਤੀ ਪੱਕੀਆਂ ਪ੍ਰੀਤਾਂ ਨਹੀਓ ਪੈਂਦੀਆਂ
ਰੀਝਾਂ ਨੇੜੇ ਆਓਂਦਿਆਂ ਵੀ ਕਾਫੀ ਸਮਾਂ ਲੈਂਦੀਆਂ
ਏਨੂੰ ਰੱਬ ਦਾ ਕਰਿਸ਼ਮਾ ਮੈਂ ਜਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ

ਸੁਣਿਆ ਸੀ ਹੁੰਦੇ ਸੱਤ ਜਨਮਾ ਦੇ ਨਾਤੇ ਨੀ
ਇਸ਼ਕ ਨੇ ਸਾਡੇ ਸੱਚ ਕਰ ਕੇ ਵਿਖਾ ਤੇ ਨੀ
ਸੁਣਿਆ ਸੀ ਹੁੰਦੇ ਸੱਤ ਜਨਮਾ ਦੇ ਨਾਤੇ ਨੀ
ਇਸ਼ਕ ਨੇ ਸਾਡੇ ਸੱਚ ਕਰ ਕੇ ਵਿਖਾ ਤੇ ਨੀ
ਬੜਾ ਲੰਮਾ ਏ ਮੋਹਬਤਾਂ ਦਾ ਤਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ

ਪਿਛਲੇ ਜਨਮ ਸਾਡਾ ਸ਼ਹਿਰ ਕਸ਼ਮੀਰ ਸੀ
ਚੰਗਾ ਸੀ ਇਲਾਕਾ ਕਿਸੇ ਰਾਜੇ ਦੀ ਜਾਗੀਰ ਸੀ
ਪਿਛਲੇ ਜਨਮ ਸਾਡਾ ਸ਼ਹਿਰ ਕਸ਼ਮੀਰ ਸੀ
ਚੰਗਾ ਸੀ ਜਮਾਨਾਂ ਕਿਸੇ ਰਾਜੇ ਦੀ ਜਾਗੀਰ ਸੀ
ਮੈਨੂੰ ਯਾਦ ਉਹ ਚਿਨਾਰਾਂ ਵਾਲਾ ਤਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ

ਤੇਰੀਆਂ ਮੁਹੱਬਤਾਂ ਨੇਂ ਐਸਾ ਰਾਹੇ ਪਾਇਆ ਨੀਂ
ਵੇਖ Sartaaj ਨੁੰ ਵੀ ਸ਼ਾਇਰ ਬਣਾਇਆ ਨੀਂ
ਤੇਰੀਆਂ ਮੁਹੱਬਤਾਂ ਨੇਂ ਐਸਾ ਰਾਹੇ ਪਾਇਆ ਨੀਂ
ਵੇਖ Sartaaj ਨੁੰ ਵੀ ਸ਼ਾਇਰ ਬਣਾਇਆ ਨੀਂ
ਤੇਰੇ ਵਰਗਾ ਹੀ ਲੱਗੇ ਮੇਰਾ ਗਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ

ਚਿੱਠੀ ਲੈ ਕੇ ਜਾਂਦਾ ਫਿਰਦਾ ਨਾਂਅ ਦਾ ਬਾਜ ਸੀ
ਤੇਰੇ ਨਾਮ ਸਕੀਨਾ ਮੇਰਾ ਨਾਮ Sartaaj ਸੀ
ਚਿੱਠੀ ਲੈ ਕੇ ਜਾਂਦਾ ਫਿਰਦਾ ਨਾਂਅ ਦਾ ਬਾਜ ਸੀ
ਤੇਰੇ ਨਾਮ ਸਕੀਨਾ ਮੇਰਾ ਨਾਮ Sartaaj ਸੀ
ਤਾਂਹੀ ਪਸੰਦ ਅੱਜ ਵੀ ਓਹੀ ਬਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਏ
ਕੋਈ ਤੇਰੇ ਨਾਲ ਤੇਰੇ ਨਾਲ ਮੋਹ ਏ
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਏ

Beliebteste Lieder von Satinder Sartaaj

Andere Künstler von Folk pop