Phull Te Khushbo

Satinder Sartaaj

ਪੈਲੀ ਵਹੋੰਦਾ ਸਪੁੱਤਰ ਜ਼ਮੀਨ ਦਾ ਜੀ
ਦੂਰੋਂ ਬੋਲ ਸੁਣ ਕੇ ਉਹ ਬੇਤਾਬ ਹੋਇਆ
ਤੱਲੀ ਬਲਦ ਦੀ ਤੇ ਧਰਤੀ ਧੜਕ ਦੀ ਚੋਂ
ਅਲੜ ਸੋਹਲ ਜਜ਼ਬਾਤਾਂ ਉਹ ਰੱਬਾਬ ਹੋਇਆ
ਆਹ ਲੱਗੀ ਨੈਣਾ ਨੁੰ ਚੇਤਕ ਦੀਦਾਰ ਦੀ ਤੇ
ਹੁਸਨ ਓ ਨੂਰ ਨੁੰ ਦੇਖਣ ਦਾ ਖੁਵਾਬ ਹੋਇਆ
ਇਹ ਤਾਂ ਰੂਹਾਂ ਦੀ ਮਹਿਕ ਨੁੰ ਪਾਲਦਾ ਜੀ
ਉਹ ਤਾਂ ਆਪੇ ਹੀ ਜ਼ਿਕਨ ਗੁਲਾਬ ਹੋਇਆ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ

ਬਦਲਾਂ ਨੇਂ ਵੰਗਾਂ ਦੱਸਟ ਵੀ ਕਿੱਤੇ ਨੇਂ ਉਮੜਾ ਸਾਰੇ
ਧੁੱਪ ਹੋਰੀ ਲਉਣ ਕਨਾਤਾਂ ਮੌਸਮ ਵੀ ਗਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ

ਇਹ ਜੋ ਵੀ ਆਲਮ ਬਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ
ਹਸਰਤ ਚੰਡੋਆਂ ਤਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ

ਜਜ਼ਬੇ ਨੁੰ ਸੁਰਖ ਜੇਹਾ ਕੋਈ ਜਾਮ ਪਹਿਨਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ

ਅੰਬਰੋਂ ਕੋਈ ਨਗਮਾ ਆਇਆ ਹਰਕਤ ਵਿਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ ਹਰਕਤ ਵਿਚ ਆ ਗਏ ਸਾਰੇ
ਅੰਬਰੋਂ ਕੋਈ ਨਗਮਾ ਆਇਆ ਹਰਕਤ ਵਿਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ ਹਰਕਤ ਵਿਚ ਆ ਗਏ ਸਾਰੇ
ਲੱਗਦਾ ਆਸਾਂ ਦੇ ਰਾਹ ਤੇ ਮਹਿਕਣ ਛਿੜਕਾਉਂਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ

ਇਕ ਪਾਸੇ ਖੁਸ਼ ਖੁਸ਼ ਜਿਹੀਆਂ ਲਗਿਆਂ ਇਹਸਾਸ ਦੁਕਾਨ
ਇਕ ਪਾਸੇ ਸ਼ਰਬਤ ਲੈ ਕੇ ਖੜੀਆਂ ਖੁਦ ਆਪ ਨੇ ਸ਼ਾਨਾ

ਅੱਖੀਆਂ ਚੋ ਇਸ਼ਕ ਖੁਮਾਰੀ ਲਗਦਾ ਵਰਤਾਉਣ ਲੱਗੇ ਨੇ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ

ਸ਼ਾਇਰਾਂ ਨੁੰ ਖਾਸ ਤੋਰ ਤੇ ਇਸ ਮੌਕੇ ਸਦਿਆਂ ਲੱਗਦਾ
ਖਿਆਲਾਂ ਦਾ ਕੁੱਲ ਸਰਮਾਇਆ ਪਉਣਾ ਤੇ ਲੱਦਿਆ ਲੱਗਦਾ

ਸੁਣਿਓ Sartaaj ਹੋਰੀ ਵੀ ਹੁਣ ਕੁਛ ਫ਼ਰਮਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਬਦਲਾਂ ਨੇਂ ਵੰਗਾਂ ਦੱਸਤ ਵੀ ਕਿੱਤੇ ਨੇਂ ਉਮਦਾ ਸਾਰੇ
ਧੁੱਪ ਹੋਰੀ ਲਉਣ ਕਨਾਤਾਂ ਮੌਸਮ ਵੀ ਗਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ

Beliebteste Lieder von Satinder Sartaaj

Andere Künstler von Folk pop