Why Black !

Tarsem Jassar

ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਕਾਲੇ ਲੇਖ ਤੇ ਕਾਲੇ ਅੱਖਰ ਨੇ
ਇਕ ਕਵਿਤਾ ਹੋਰ ਬਣਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਤੈਨੂੰ ਲੱਭਦਾ ਰਹਿੰਦਾ ਗੀਤਾਂ ਚੋਂ
ਪਾਈਆਂ ਦਿਲ ਤੇ ਇਸ਼ਕ ਚਰਿੱਟਾਂ ਚੋਂ
ਤੇਰੇ ਜ਼ੁਲਫ਼ਾਂ ਵਾਲੇ ਛੱਲੇ ਉਹ
ਉਲਝਾ ਗਏ ਸਾਨੂੰ ਕੱਲੇ ਉਹ
ਲੱਗੇ ਤੂੰ ਫਾਰਸੀ ਸ਼ਾਇਰ ਨੂੰ
ਤੇਰੇ ਨਜ਼ਮ ਹੀ ਨਬਜ਼ ਬਣਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ

ਮੈਂ ਰੁੱਖਾਂ ਪੱਥਰ ਪ੍ਰਵਤ ਜੇਹਾ
ਤੂੰ ਵਾਦੀ ਜੀਓੰ ਕਸ਼ਮੀਰ ਕੁੜੇ
ਕਾਲਾ ਧਾਗਾ ਤੇਰੇ ਗੁੱਟ ਤੇ ਸੀ
ਜੀਓੰ ਮੇਰੇ ਦਿਲ ਜ਼ਨਜੀਰ ਕੁੜੇ
ਤੂੰ ਤਾਂ ਬਚ ਗਈ ਨਜ਼ਰਾਂ ਤੋਂ
ਮੇਰੀ ਟੱਪੇ ਨਜ਼ਰਾਂ ਵਿਚ ਆ ਗਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਬੜਾ ਸਖ਼ਤ ਜੇਹਾ ਲੱਗਦਾ ਜੱਸੜ ਵੀ
ਵਿੱਚੋਂ ਨਰਮ ਬੜਾ ਜਜ਼ਬਾਤੀ ਐ
ਸਾਨੂੰ ਪਿਆਰਾਂ ਨਾਲ ਬੜੇ ਲੁੱਟ ਲੈ ਗਏ
ਤਾਂ ਵੀ ਅੱਜੇ ਬੜਾ ਕੁਝ ਬਾਕੀ ਐ
2 ਕ ਯਾਰੀ ਪਿਛੇ ਪਰਚੇ ਨੇ
ਜਿੰਨ੍ਹਾਂ ਚੋਂ ਬੈਲ ਕਰਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ

ਕਾਲੇ ਕੱਪੜੇ ਕਾਲੇ ਕੋਟ ਕੁੜੇ
Jassar ਨੂੰ ਆਉਂਦੇ ਲੋਟ ਕੁੜੇ
ਕਾਲੀਆਂ ਗੱਡੀਆਂ ਕਾਲੇ ਪਿਸਤੌਲ ਨੇ
ਪਰ ਦਿਲ ਵਿਚ ਨਾ ਕੋਈ ਖੋਟ ਕੁੜੇ
ਇਕ ਪਈ ਨਾਗਣੀ fire ਕਾਰੇ
ਕਈਆਂ ਨਾਗਣੀ ਵੱਟ ਕੇ ਖਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ
ਤੇਰੇ ਦਿੱਤੇ ਕਾਲੇ ਰੰਗ ਨਾਲ ਨੀ
ਹੁਣ ਪੱਕੀ ਯਾਰੀ ਲਾ ਲਈ ਐ

Beliebteste Lieder von Tarsem Jassar

Andere Künstler von Indian music