Fantasy

Arjan Dhillon

ਸਭ ਲਈ ਕੋਈ ਬਣਿਆ ਹੁੰਦੇ
ਸਾਡੀ ਵੀ ਜ਼ਰੂਰ ਹੋਣੀ ਐ
ਹਾਲ਼ੇ ਤਕ ਮਿਲ ਨਾ ਹੋਇਆ
ਉਹ ਵੀ ਮਜਬੂਰ ਹੋਣੀ ਐ
ਮੇਰੇ ਵਾਂਗੂ ਉਹ ਵੀ ਦਿਲ ਨੂੰ
ਬੜਾ ਸਮਝਾਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਐ
ਆਜੁਗੀ , ਆਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਐ
ਆਜੁਗੀ , ਆਉਂਦੀ ਹੋਣੀ ਆ

ਤੇਰੇ ਉੱਤੇ ਨੱਚੇ ਪੁੰਨਿਆ
ਕੇਸਾਂ ਵਿਚ ਕੈਦ ਮੱਸਿਆ
ਨਜ਼ਰਾਂ ਦੇ ਭਾਗ ਖੁੱਲ ਗਏ
ਜਿਹਨੇ ਜਿਹਨੇ ਓਹਨੂੰ ਤੱਕਿਆ
ਬੱਦਲ ਆਂ ਦੀ ਛਾਵੇਂ ਬੈਠੀ ਨੂੰ
ਇੱਕੋ ਗੱਲ ਤੜਫਾਉਂਦੀ ਹੋਣੀ ਆ
ਨਾਉ ਪਤਾ ਕੱਖ ਨੀ ਪਤਾ
ਜਿਹੜੀ ਕਮੀ ਜੀ ਸਤਾਉਂਦੀ ਹੋਣੀ ਆ
ਸਾਡੇ ਲਈ ਰੂਪ ਸਾਂਭਿਆ
ਚਾਨਣੀ ਚ ਨਹਾਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਐ
ਆਜੁਗੀ , ਆਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਐ
ਆਜੁਗੀ , ਆਉਂਦੀ ਹੋਣੀ ਆ

ਚਾਹ ਸਾਡੇ ਝੱਲੇ ਦਿਲ ਦਾ
ਫੇਰ ਕਿਥੇ ਮਿਲ ਹੋਣਾ ਐ
ਸਾਨੂੰ ਆਉਣਾ ਮਿਲਣ ਓਹਨੇ
ਖੋਰੇ ਕੇੜਾ ਦਿਨ ਹੋਣਾ ਐ
ਸਾਹ ਹੀ ਨਾ ਰੁੱਕਜੇ ਕਿਥੇ
ਓਹਨੂੰ ਸਾਹਾਂ ਕੋਲੇ ਦੇਖ ਕੇ
ਸਾਡੇ ਦਿਲ ਦਾ ਕੀ ਹਾਲ ਹੋਣਾ ਐ
ਓਹਨੂੰ ਬਾਹਾਂ ਕੋਲੇ ਦੇਖ ਕੇ
ਅਰਜਣਾ ਗੱਲ ਲੱਗ ਕੇ
ਗੱਲ ਤੌਰੇ ਉਹ ਵੀ ਚਾਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਐ
ਆਜੁਗੀ , ਆਉਂਦੀ ਹੋਣੀ ਆ
ਓਹਨੇ ਤਾਰਿਆਂ ਦੇ ਦੇਸੋਂ ਆਉਣਾ ਐ
ਆਜੁਗੀ , ਆਉਂਦੀ ਹੋਣੀ ਆ

Wissenswertes über das Lied Fantasy von Arjan Dhillon

Wann wurde das Lied “Fantasy” von Arjan Dhillon veröffentlicht?
Das Lied Fantasy wurde im Jahr 2022, auf dem Album “Jalwa” veröffentlicht.

Beliebteste Lieder von Arjan Dhillon

Andere Künstler von Dance music