Thabba Ku Zulfan
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਮੇਰੇ ਸੋਹਣਿਆ ਮੇਰੇ ਲਾੜਿਆ
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਸੂਰਮਾ ਵੀ ਚੰਨਾ ਸ਼ਰੀਕਾਂ ਕਰੇ
ਹਾਏ ਸਾਡੇ ਬਿਨਾ ਕਿਹਨੂੰ ਅੱਖਾਂ ਚ
ਪਾ ਲਿਆ ਪਾ ਲਿਆ
ਇਕ ਰੋਗ ਹਾਏ ਸਾਨੂੰ ਇਸ਼ਕੇ ਦਾ
ਵੇ ਦੂਜਾ ਤੇਰੀਆਂ ਉਡੀਕਾਂ ਦਾ ਵੀ
ਲਾ ਲਿਆ ਲਾ ਲਿਆ
ਬਾਹਾਂ ਤੇ ਹੋਰ ਰਿਵਾਜ ਅਸੀ
ਤੇਰਾ ਸਾਹਾ ਤੇ ਨਾਂ ਖੁਨਵਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਮੇਰੇ ਸੋਹਣਿਆ ਮੇਰੇ ਲਾੜਿਆ
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਸਾਰੀਆਂ ਦੇ ਹਾਏ ਚੰਨ ਕੋਲ ਹੁੰਦੇ
ਤੂੰ ਚੰਨਾ ਕੇਹੜਾ ਚੰਨ ਉੱਤੇ ਘਰ
ਪਾ ਲਿਆ ਪਾ ਲਿਆ
ਸੁਪਨੇ ਚ ਵੀ ਆਕੇ ਮਿਲਦਾ ਨੀ
ਹਾਏ ਅਸੀ ਸੁਤਿਆਂ ਨੇ ਵੀ ਧੋਖਾ
ਖਾ ਲਿਆ ਖਾ ਲਿਆ
ਮੇਰੀ ਦਿੱਤੀ ਮੁੰਦੀ ਨਿਸ਼ਾਨੀ ਨੂੰ
ਕਦੇ ਲਾਹ ਲਿਆ ਕਦੇ ਪਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਅਰਜਨਾ ਵੇ ਤੇਰੇ ਜਾਣ ਪਿੱਛੋਂ
ਹਾਏ ਰੂਪ ਮਹਿਕ ਦੇ ਨੇ
ਨਾ ਕਦੇ ਸਾਹ ਲਿਆ ਸਾਹ ਲਿਆ
ਵੇਹਲ ਮਿਲੀ ਤੇ ਕਦੇ ਵਹਿ ਕੇ ਸੋਚੀ
ਕਿ ਕਿ ਗਵਾਹ ਲਿਆ
ਤੇ ਕਿ ਪਾ ਲਿਆ ਪਾ ਲਿਆ
ਤੇਰੀ ਯਾਦ ਵਿਚ ਰੁਜੀ ਨੇ
ਥਾਨ ਇਕੋ ਜਿਹੇ ਸੂਟਆਂ ਦਾ ਸਵਾ ਲਿਆ
ਥੱਬਾ ਕੁ ਜ਼ੁਲਫ਼ਾਂ ਵਾਲਿਆਂ
ਥੱਬਾ ਕੁ ਜ਼ੁਲਫ਼ਾਂ ਵਾਲਿਆਂ