Maye Ni
ਵਿਚ ਪਰਦੇਸਾਂ ਬਹਿ ਕੇ ਕਾਫ਼ੀ ਪੀਂਦੇ ਨੂੰ
ਤੇਰਾ ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ
ਤੇਰਾ ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ
ਸਿਰ ਮੇਰੇ ਤੇ ਰਹਿਮਤ ਬਣ ਕੇ ਫਿਰ ਜਾਂਦਾ ਸੀ ਜੋ
ਸਿਰ ਮੇਰੇ ਤੇ ਰਹਿਮਤ ਬਣ ਕੇ ਫਿਰ ਜਾਂਦਾ ਸੀ ਜੋ
ਅਸੀਸਾਂ ਦੇਂਦਾ ਹੱਥ ਤੇਰਾ ਚੇਤੇ ਆਏ ਨੀ
ਅਸੀਸਾਂ ਦੇਂਦਾ ਹੱਥ ਤੇਰਾ ਚੇਤੇ ਆਏ ਨੀ
ਮਾਏ ਨੀ ਤੇਰਾ ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ
ਕੋਈ ਧੱਕੇ ਨਾਲ ਖਬਾਉਂਦਾ ਤੇ ਗੱਲ ਏ ਕਹਿੰਦਾ ਨਹੀਂ
ਲਿੱਸਾ ਹੋ ਗਿਆ ਰੱਜ ਕੇ ਪੁੱਤਰਾਂ ਖਾਯਾ ਕਰ
ਚੰਦਰੀ ਨਜ਼ਰ ਏ ਪੁੱਤਰਾਂ ਬੜੀ ਸ਼ਰੀਕਾਂ ਦਾ
ਨਾ ਸੋਹਣਿਆਂ ਸੋਹਣਾ ਬਣ ਕੇ ਘਰ ਚੋ ਜਾਇਆ ਕਰ
ਮੇਰੀ ਨਜ਼ਰ ਉਤਾਰਨ ਦੇ ਲਈ
ਮੇਰੀ ਨਜ਼ਰ ਉਤਾਰਨ ਦੇ ਲਈ
ਟਿੱਕਾ ਲਾਇਆ ਜੋ
ਮੈਨੂੰ ਅੱਜ ਵੀ ਵਧਬਲਾਵਾਂ ਕੋਲੋਂ ਬਚਾਏ ਨੀ
ਮਾਏ ਨੀ ਤੇਰਾ ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ
ਠੇਡਾ ਖਾ ਕੇ ਜਦ ਵੀ ਕਿਧਰੇ ਡਿੱਗ ਪੈਂਦਾ ਸਾ ਮੈਂ
ਤੂੰ ਚੁੱਕ ਕੇ ਕਹਿਣਾ ਵੇਖ ਕੀੜੀ ਦਾ ਆਟਾ ਢੁੱਲ ਗਿਆ ਏ
ਮੈਂ ਅੱਜ ਵੀ ਖਾ ਖਾ ਠੇਡੇ ਥਾਂ ਥਾਂ ਡਿੱਗ ਦਾ ਹਾਂ ਅੰਮੀਏ
ਜਾ ਕਿਥੇ ਬੱਸ ਗਈ ਆਪਣੇ ਪੁੱਤ ਦਾ ਚੇਤਾ ਹੀ ਭੁੱਲ ਗਿਆ ਏ
ਜ਼ਿੰਦਗੀ ਦੇ ਡਗਮਗ ਰਾਹਾਂ ਉੱਤੇ ਡਿੱਗਿਆ ਨੂੰ
ਤੇਰੀ ਦਿੱਤੀ ਹਿੰਮਤ ਆਉਣ ਉਠਾਏ ਨੀ
ਮਾਏ ਨੀ ਤੇਰਾ ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ
ਤੇਰੀ ਝਿੜਕ ਤੌ ਅੱਕ ਕੇ ਸੋਚਣਾ ਕਦ ਜਵਾਨ ਹੋਵਾ ਗਾ ਮੈਂ
ਫਿਰ ਨਾ ਗੱਲਾਂ ਮਾਂ ਤੌ ਸੁਣਿਆ ਪੈਣ ਗਈਆਂ
ਤੇਰੀ ਝਿੜਕ ਚ ਲੁਕਿਆ ਪਿਆਰ ਨੀ ਮਾਏ
ਅੱਜ ਲੱਭਿਆ ਮੈਨੂੰ ਤੇਰੀਆਂ ਝਿੜਕਾ
ਥਾਂ ਥਾਂ ਬਰਜ ਦੀਆਂ ਰਹਿਣ ਗਈਆਂ
ਕੋਈ ਆਖੋ ਓਹਨੂੰ ਤਰਸਦੇ ਪੁੱਤ ਨੂੰ ਗੱਲ ਲਾ ਜਾਏ
ਬੀਰ ਝੋਲੀਆਂ ਅੱਡ ਦਾ ਖੈਰ ਝਿੜਕ ਦੀ ਪਾਏ ਨੀ
ਬੀਰ ਝੋਲੀਆਂ ਅੱਡ ਦਾ ਖੈਰ ਝਿੜਕ ਦੀ ਪਾਏ ਨੀ
ਮਾਏ ਨੀ ਤੇਰਾ ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ
ਮਾਏ ਨੀ ਤੇਰਾ ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ
ਅੱਧ ਰਿਰੜਕੇ ਦਾ ਛੰਨਾ ਚੇਤੇ ਆਏ ਨੀ