Phulkari
ਪੁਰੇ ਜੋਬਨ ਤੇ ਠੰਡ ਸੀ ਮਹੀਨਾ ਸੀ ਵੇ ਪੋਹ ਦਾ
ਤੁਰ ਕੇ ਆ ਜਾਂਦੀ ਸੀ ਮੈਂ ਪੇਂਡਾ ਕਯੀ ਕੋਹ ਦਾ
ਤੇਰੇ ਕਾਲਜੇ ਖਿਂਚ ਜਿਹੀ ਪੌਂਦੇ ਆ ਕੇ ਨਹੀ ਟਾਇਮ ਕੱਠਿਆ ਜੋ ਕੀਮਤੀ ਬਿਤਾਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਯਾਦ ਤੇਰੀ ਆਏ
ਕਮੀ ਮਹਿਸੂਸ ਮੇਰੀ ਹੁੰਦੀ ਆ ਕੇ ਨਹੀ ਦੱਸ ਦਿਲ ਨਾਲ ਸਲਾਹ ਕਰ ਕੇ
ਹੁਣ ਕੋਯੀ ਹਕ ਜਿਹਾ ਜਤੌਂਦੀ ਏ ਕੇ ਨਹੀ ਬਿਨਾ ਗੱਲੋਂ ਲੜ-ਲੜ ਕੇ
ਹੁਣ ਕੌਣ ਮਾਰਦੀ ਆ ਰੋਹਬ ਤੇਰੇ ਤੇ ਲੱਕ ਉੱਤੇ ਹਥ ਧਰ ਕੇ
ਅਧੀ ਅਧੀ ਰਾਤ ਨੂੰ ਸਾਤਾਵੇ ਦੱਸ ਕੌਣ ਮੇਰੇ ਵਾਂਗੂ ਫੋਨ ਕਰ ਕਰ ਕੇ
ਨਿਆਣਿਆ ਦੇ ਵਾਂਗੂ ਜਿਦ ਕਰਦੇ ਨਾ ਤੈਨੂੰ ਕਿਹੜਾ ਗੱਲ ਨਾ ਲਾਕੇ ਸਮਝਾਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਯਾਦ ਤੇਰੀ ਆਏ
ਅਜ ਵੀ ਜ਼ਿਕਰ ਹੁੰਦਾ ਤੇਰਾ ਲਾਜ਼ਮੀ ਜਦੋਂ ਵੀ ਸਹੇਲੀਆ ਚ ਬੇਹਨੀ ਆਂ
ਤੇਰੇ birthday ਤੇ ਖੁਦ ਕੇਕ ਕਟ ਕੇ ਖੁਦ ਨੂੰ ਹੀ wish ਕਰ ਲੈਣੀ ਆਂ
ਮਿਲਦੇ ਸੀ ਜਿਹਦੇ ਵੇ classroom ਚ ਓਹਨੂੰ ਚੇਤੇ ਕਰ ਰੋ ਪੈਦੀ ਆਂ
ਹੋ ਸਕਦਾ ਜੇ ਜ਼ਿੰਦਗੀ ਚ ਆਜਾ ਮੁੜ ਕੇ ਵਾਸ੍ਤਾ ਜਾ ਪਾ ਕੇ ਤੈਨੂੰ ਕਿਹਨੀ ਆਂ
ਅਜ ਵੀ repeat ਉੱਤੇ ਗਾਣੇ ਸੁਣਦੀ ਤੂੰ ਜਿਹਦੇ farewell party ਤੇ ਗਾਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਯਾਦ ਤੇਰੀ ਆਏ
ਤੇਰੇ ਨਾਲ ਲਾਵਾਂ ਲੈ ਕੇ ਵਿਆਹੀ ਨਾ ਗਯੀ ਏਸ ਗੱਲ ਦਾ ਹੀ ਅਫਸੋਸ ਵੇ
ਰਣਜੀਤ ਪੁਰ ਖੇੜੀ ਦੇ ਪ੍ਰੀਤ ਮੈਂ miss ਤੈਨੂੰ ਕਰਦੀ ਆਂ ਬਹੁਤ ਵੇ
ਕਦੇ ਕਦੇ ਦਿਲ ਦੀ ਤਸੱਲੀ ਵਾਸ੍ਤੇ ਨਾਮ ਨਾਲ ਲਾ ਲਵਾਂ ਜੱਜ ਗੋਤ ਵੇ
ਰਬ ਨੇ ਵੀ ਨੇੜੇ ਹੋ ਕੇ ਸੁਣੀ ਨਾ ਸਾਡੀ ਕਿੱਤੀਯਾਂ ਦੁਆਵਾਂ ਤਾਂ ਸੀ ਬਹੁਤ ਵੇ
ਬੜੇ ਰਖੇ ਮੈਂ ਵਰਤ ਤੈਨੂੰ ਪੌਣ ਵਾਸ੍ਤੇ ਵੇ ਬੜੇ ਪੰਡਿਤਾ ਤੋ ਧਾਗੇ ਕਰਵਾਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ
ਯਾਦ ਤੇਰੀ ਆਏ