Intro

Gurnam Bhullar

ਕਿਤਾਬ ਦੇ ਪੰਨੇ ਨੂੰ ਤੇਰੀ ਹਥੇਲੀ ਸਮਝ ਕੇ
ਤੇਰੀ ਤਕਦੀਰ ਵਿਚ ਗੁਰਨਾਮ ਨੀ ਲਕੀਰ ਲਿਖ ਰਿਹਾ
ਇਹ ਗੀਤ ਤੇ ਬਹਾਨਾ ਏ ਮੈ ਤੇਰੀ ਤਸਵੀਰ ਲਿਖ ਰਿਹਾ
ਅਜੇ ਏਨੇ ਜੋਗਾ ਨਹੀਂ ਹੋਇਆ
ਮੈ ਕੀ ਹਾਂ ਦੱਸ ਸਕਾ
ਤੇਰੇ ਚਾਹੁਣ ਵਾਲਿਆਂ ਚੋ ਹਾਂ ਕਿ ਏਨੀ ਪਹਿਚਾਣ ਕਾਫੀ
ਨੈਣਾ ਦੀ ਬੋਲੀ ਤੈਨੂੰ ਪੜ੍ਹਨੀ ਨੀ ਆਈ
ਮੇਰੇ ਦਿਲ ਦੀ ਗੱਲ ਜੁਬਾਨ ਤੇ ਨਹੀਂ ਆਈ
ਇਸ ਗੱਲ ਦੀ ਮਾਫੀ ਏ
ਆਪੇ ਰੁਸ ਕੇ ਆਪੇ ਮੰਨੀ ਹੋਇ ਤਕਰੀਰ ਲਿਖ ਰਿਹਾ
ਇਹ ਗੀਤ ਤੇ ਬਹਾਨਾ ਏ ਮੈ ਤੇਰੀ ਤਸਵੀਰ ਲਿਖ ਰਿਹਾ
ਆਪ ਸਭ ਨੇ ਕਬੂਲਿਆ ਸ਼ੁਕਰ ਗੁਜਾਰ ਹਾਂ ਜੀ
ਜਿੰਨਾ ਮਾਵਾਂ ਨੇ ਰੋਜ ਦੁਵਾਵਾਂ ਦਿੱਤੀਆਂ
ਕਰਜਦਾਰ ਹਾਂ ਜੀ
ਤੁਹਾਡੇ ਪਿਆਰ ਦੀ ਦੌਲਤ ਨਾ ਬਣਿਆ ਮੈ
ਅਮੀਰ ਲਿਖ ਰਿਹਾ ਮੈ
ਇਹ ਗੀਤ ਤੇ ਬਹਾਨਾ ਏ ਮੈ ਤੇਰੀ ਤਸਵੀਰ ਲਿਖ ਰਿਹਾ
ਸਭ ਕਾਲਪਨਿਕ ਹੈ ਏਦਾਂ ਹਕੀਕਤ ਨਾਲ ਕੋਈ ਵਾਹ ਵਾਸਤਾ ਨਹੀਂ
ਇਹ album ਮੇਰੀ ਇਕ ਹੋਰ ਕੋਸ਼ਿਸ਼ ਹੈ
ਕੋਸ਼ਿਸ਼ਾਂ ਲਈ ਵਾਪਸੀ ਦਾ ਕੋਈ ਰਾਸਤਾ ਨਹੀਂ
ਦਿਲ ਲਾ ਕੇ ਸੁਣਿਓ
ਆਪਣਾ ਦਿਲ ਚੀਰ ਲਿਖ ਰਿਹਾ
ਮੇਰੀ ਇਮਾਜਿਨਾਸ਼ਨ ਵਾਲੀ ਹੀਰ ਲਿਖ ਰਿਹਾ
ਇਹ ਗੀਤ ਤੇ ਬਹਾਨਾ ਏ ਮੈ ਤੇਰੀ ਤਸਵੀਰ ਲਿਖ ਰਿਹਾ
ਇਹ ਗੀਤ ਤੇ ਬਹਾਨਾ ਏ ਮੈ ਤੇਰੀ ਤਸਵੀਰ ਲਿਖ ਰਿਹਾ
ਮਿਲਦੇ ਆ 10 January ਨੂੰ

Beliebteste Lieder von Gurnam Bhullar

Andere Künstler von Film score